ਨੇਹਾ ਕੱਕੜ ਕਰਾ ਰਹੀ ਹੈ ਇਸ ਸੋਹਣੇ ਸਰਦਾਰ ਗਾਇਕ ਨਾਲ ਵਿਆਹ

ਅੱਜ ਕੱਲ ਜੇ ਕੋਈ ਫੀਮੇਲ ਸਿੰਗਰ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ ਉਹ ਹੈ ਨੇਹਾ ਕੱਕੜ , ਜਿਸ ਦਾ ਹਰ ਗਾਣਾ ਪਹਿਲੇ ਨੰਬਰ ਤੇ ਹੀ ਰਹਿੰਦਾ ਹੈ , ਬਹੁਤ ਹੀ ਪਿਆਰੀ ਅਤੇ ਖੂਬਸੂਰਤ ਗਾਇਕਾ ਨੇਹਾ ਕੱਕੜ ਸਾਡੇ ਸੋਹਣੇ ਸਰਦਾਰ ਗੱਭਰੂ ਰੋਹਨਪ੍ਰੀਤ ਨਾਲ ਵਿਆਹ ਕਰਾਉਣ ਜਾ ਰਹੀ ਹੈ

ਉਹਨਾਂ ਨੇ ਆਪਣੇ ਇੰਸਟਾ ਦੇ ਅਕਾਊਂਟ ਤੇ ਬਹੁਤ ਸਾਰੀਆਂ ਵੀਡਿਓਜ਼ ਅਤੇ ਪਿਕਸ ਸਾਂਝੀਆਂ ਕੀਤੀਆਂ ਹਨ , ਦੋਨਾਂ ਦੀ ਜੋੜੀ ਬਹੁਤ ਸੋਹਣੀ ਲੱਗ ਰਹੀ ਹੈ , ਕਈ ਟ੍ਰੋਲਸ ਜੋ ਕੇ ਨੇਹਾ ਤੇ ਰੋਹਨ ਤੇ ਮੀਮਸ ਬਣਾ ਰਹੇ ਸਨ ਉਹਨਾਂ ਲਈ ਵੀ ਨੇਹਾ ਨੇ ਪੋਸਟ ਪਾਈ ਸੀ ਕੇ , ਕਈ ਲੋਕਾਂ ਦਾ ਕੰਮ ਹੀ ਹੀ ਹੁੰਦਾ ਹੈ , ਜੇ ਉਹਨਾਂ ਨੂੰ ਇਹ ਸੱਭ ਕਰ ਕੇ ਖੁਸ਼ੀ ਮਿਲਦੀ ਹੈ ਤਾਂ ਉਹਨਾਂ ਨੂੰ ਖੁਸ਼ੀ ਲੈਣ ਦਿਓ

ਨੇਹਾ ਨੇ ਕਈ ਪੋਸਟਾਂ ਸਾਂਝੀਆਂ ਕੀਤੀਆਂ , ਜਦੋਂ ਰੋਹਨ ਨੇ ਨੇਹਾ ਨੂੰ ਆਪਣੇ ਘਰਦਿਆ ਨਾਲ ਮਿਲਿਆ , ਜਦੋਂ ਨੇਹਾ ਨੂੰ ਪ੍ਰੋਪੋਜ ਕੀਤਾ ਰੋਹਨ ਨੇ ,ਅਤੇ ਆਪਣੀ ਮੰਗਣੀ ਦੀ ਵੀਡੀਓ ਵੀ , ਦੋਵੇ ਹੀ ਬਹੁਤ ਖੁਸ਼ ਲੱਗ ਰਹੇ ਸਨ , ਨੇਹਾ ਅਤੇ ਰੋਹਨ ਨੂੰ ਜਿੰਦਗੀ ਦੀ ਨਵੀਂ ਸ਼ੁਰੂਵਾਤ ਲਈ ਲੱਖ ਲੱਖ ਮੁਬਾਰਕਾਂ

Leave a Reply