ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਦੇਰ ਰਾਤ ਦੁਬਈ ਵਿੱਚ ਦੇਹਾਂਤ -ਸ਼੍ਰੀਦੇਵੀ ਨੂੰ ਟਵੀਟਰ ‘ਤੇ ,ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਅਮਿਤਾਭ ਬੱਚਨਪ੍ਰਿਯੰਕਾ ਚੋਪੜਾ, ਸੁਸ਼ਮਿਤਾ ਸ਼ੇਨ ਤੇ ਹੋਰ ਕਈ ਮਸ਼ਹੂਰ ਅਦਾਕਾਰਾ, ਪ੍ਰੋਡਿਊਸਰ, ਡਾਇਰੈਕਟਰਾਂ ਨੇ ਵੀ ਸ਼੍ਰੀਦੇਵੀ ਦੀ ਮੌਤ ਦੀ ਖਬਰ ‘ਤੇ ਦੁੱਖ ਜ਼ਾਹਿਰ ਕੀਤਾ। 

ਜਾਣੀ-ਪਛਾਣੀ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਦੇਰ ਰਾਤ ਦੁਬਈ ਵਿੱਚ ਦੇਹਾਂਤ।ਪਰਿਵਾਰਕ ਸੂਤਰਾਂ ਮੁਤਾਬਕ ਦਿਲ ਦਾ ਦੌਰਾ ਪੈਣ ਕਾਰਨ ਦੇਰ ਰਾਤ ਦੁਬਈ ਵਿੱਚ ਲਏ ਆਖਰੀ ਸਾਹ।

ਸ਼੍ਰੀਦੇਵੀ ਦਾ ਅਸਲੀ ਨਾਮ ਅੰਮਾ ਯੇਂਗਰ ਅਯੱਪਨ ਸੀ।

ਦੱਖਣੀ ਭਾਰਤੀ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਸ਼੍ਰੀਦੇਵੀ ਨੇ ਸਾਲ 1979 ਮੁੱਖ ਕਲਾਕਾਰ ਦੇ ਤੌਰ ‘ਤੇ ਫ਼ਿਲਮ ‘ਸੋਲ੍ਹਵਾਂ ਸਾਵਨ’ ਤੋਂ ਆਪਣੇ ਹਿੰਦੀ ਫ਼ਿਲਮ ਕਰੀਅਰ ਦੀ ਸ਼ੁਰੂਆਤ ਕੀਤੀ।ਸ਼੍ਰੀਦੇਵੀ ਨੇ 70 ਦੇ ਦਹਾਕੇ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਕੁਝ ਫ਼ਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਸਾਲ 1975 ਦੀ ਚਰਚਿਤ ‘ਫ਼ਿਲਮ’ ਜੂਲੀ ਵਿੱਚ ਅਦਾਕਾਰਾ ਲਕਸ਼ਮੀ ਦੀ ਛੋਟੀ ਭੈਣ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦਾ ਅਸਲੀ ਨਾਮ ਅੰਮਾ ਯੇਂਗਰ ਅਯੱਪਨ ਸੀ।

ਉਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ‘ਚ ਕੰਮ ਕੀਤਾ।

ਉਨ੍ਹਾਂ ਨੇ ਬਹੁਤ ਸਾਰੀਆਂ ਤਾਮਿਲ ਫਿਲਮਾਂ, ਮਲਿਆਲਮ, ਕੰਨੜ, ਹਿੰਦੀ ਫਿਲਮਾਂ ‘ਚ ਕੰਮ ਕੀਤਾ। ਬਾਲੀਵੁੱਡ ‘ਚ ਸ਼੍ਰੀਦੇਵੀ ਨੇ ਫਿਲਮ ‘ਸੋਲਹਵਾਂ ਸਾਵਨ’ ਨਾਲ ਸ਼ੁਰੂਆਤ ਕੀਤੀ। 2 ਜੂਨ 1996 ‘ਚ ਉਨ੍ਹਾਂ ਨੇ ਨਿਰਦੇਸ਼ਕ ਬੋਨੀ ਕਪੂਰ ਨਾਲ ਵਿਆਹ ਕਰ ਲਿਆ। ਸ਼੍ਰੀਦੇਵੀ ਦੀਆਂ 2 ਬੇਟੀਆਂ ਜਾਨਵੀ ਕਪੂਰ ਤੇ ਖੁਸ਼ੀ ਕਪੂਰ ਹਨ।

‘ਮੌਮ’ ਉਨ੍ਹਾਂ ਦੀ ਆਖ਼ਰੀ ਤੇ 300ਵੀਂ ਫ਼ਿਲਮ ਸੀ।

ਸਾਲ 1997 ਤੋਂ ਬਾਅਦ ਫ਼ਿਲਮ ‘ਜੁਦਾਈ’ ਤੋਂ ਬਾਅਦ ਸ਼੍ਰੀਦੇਵੀ 15 ਸਾਲਾਂ ਲਈ ਫ਼ਿਲਮਾਂ ਤੋਂ ਗਾਇਬ ਹੋ ਗਈ ਅਤੇ ਨਜ਼ਰ ਆਈ ਸਾਲ 2012 ਵਿੱਚ ਫ਼ਿਲਮ ‘ਇੰਗਲਿਸ਼-ਵਿੰਗਲਿਸ਼’ ਵਿੱਚ। ਇਸ ਵਿੱਚ ਅਮਿਤਾਭ ਦੀ ਗੈਸਟ ਅਪੀਅਰੈਂਸ ਸੀ।
ਸਾਲ 2017 ਵਿੱਚ ਸ਼੍ਰੀਦੇਵੀ ਦੀ ਆਖ਼ਰੀ ਫ਼ਿਲਮ ‘ਮੌਮ’ ਆਈ। ਇਹ ਉਨ੍ਹਾਂ ਦੀ ਆਖ਼ਰੀ ਤੇ 300ਵੀਂ ਫ਼ਿਲਮ ਸੀ।

ਸ਼੍ਰੀਦੇਵੀ ਨੂੰ ਟਵੀਟਰ ‘ਤੇ ,ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਅਮਿਤਾਭ ਬੱਚਨਪ੍ਰਿਯੰਕਾ ਚੋਪੜਾ, ਸੁਸ਼ਮਿਤਾ ਸ਼ੇਨ ਤੇ ਹੋਰ ਕਈ ਮਸ਼ਹੂਰ ਅਦਾਕਾਰਾ, ਪ੍ਰੋਡਿਊਸਰ, ਡਾਇਰੈਕਟਰਾਂ ਨੇ ਵੀ ਸ਼੍ਰੀਦੇਵੀ ਦੀ ਮੌਤ ਦੀ ਖਬਰ ‘ਤੇ ਦੁੱਖ ਜ਼ਾਹਿਰ ਕੀਤਾ।

 

Leave a Reply