ਸੂਫ਼ੀ ਗਾਇਕ ਸ਼੍ਰੀ ਪਿਆਰੇ ਲਾਲ ਵਡਾਲੀ ਸਾਡੇ ਵਿੱਚ ਨਹੀਂ ਰਹੇ।

ਅੱਜ ਸਵੇਰੇ 8 ਵਜੇ ਸੂਫ਼ੀ ਗਾਇਕ ਸ਼੍ਰੀ ਪਿਆਰੇ ਲਾਲ ਵਡਾਲੀ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।ਇਸ ਗੱਲ ਤੋਂ ਪੂਰੀ ਇੰਡਸਟਰੀ ਸਦਮੇਂ ਵਿਚ ਹੈ ।1951 ਦੇ ਵਿਚ ਪਿੰਡ ਗੁਰੂ ਕੀ ਵਡਾਲੀ ਵਿਚ ਜਨਮੇ ਸੂਫ਼ੀ ਗਾਇਕ ਪਦਮ ਸ਼੍ਰੀ ਪਿਆਰੇ ਲਾਲ ਜੀ ਦੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਉਹਨਾਂ ਦੇ ਘਰ ਤੋਂ ਹੀ ਹੋ ਗਈ ਸੀ।

ਜਦੋਂ ਵਡਾਲੀ ਭਰਾ ਕਪਿਲ ਸ਼ਰਮਾ ਦੇ ਸ਼ੋ ਵਿੱਚ ਆਏ ਸਨ ਤਾਂ ਸਾਰਾ ਦੇਸ਼ ਦੋਹਾ ਭਰਾਵਾਂ ਦੇ ਹੱਸਮੁੱਖ ਸੁਭਾ ਅਤੇ ਹਾਜਿਰ ਜਵਾਬੀ ਤੋਂ ਬਹੁਤ ਖੁਸ਼ ਹੋਇਆ ਸੀ , ਕਪਿਲ ਸ਼ੋ ਦਾ ਹੋਸਟ ਹੁੰਦੇ ਹੋਏ ਵੀ ਆਪਣੇ ਹੀ ਸੈੱਟ ਤੇ ਮਹਿਮਾਨ ਬਣ ਕੇ ਰਹਿ ਗਿਆ ਸੀ ।

ਵਡਾਲੀ ਭਰਾਵਾਂ ਦੀ ਸੂਫ਼ੀ ਗਾਇਕੀ ਦਾ ਹਰ ਕੋਈ ਦੀਵਾਨਾ ਸੀ , ਓਹਨਾ ਦੇ ਉਸਤਾਦ ਸ਼੍ਰੀ ਠਾਕੁਰ ਦਾਸ ਦੇ ਨਾਲ ਨਾਲ ਹੋਰ ਵੀ ਉਸਤਾਦਾਂ ਜਿਵੇਂ ਕਿ ਪੰਡਿਤ ਦੁਰਗਾ ਦਾਸ , ਉਸਤਾਦ ਆਸ਼ਿਕ ਅਲੀ ਖਾਨ , ਮੱਛਣ ਖਾਨ ਤੇ ਬੜੇ ਗ਼ੁਲਾਮ ਅਲੀ ਖਾਨ ਜੀ ਸਨ ਜਿਹਨਾਂ ਤੋਂ ਓਹਨਾ ਨੇ ਸੰਗੀਤ ਦੀ ਬਾਰੀਕ ਸਿੱਖਿਆ ਲਈ ।

ਪਦਮ ਸ਼੍ਰੀ ਪੁਰਨਚੰਦ ਵਡਾਲੀ ਨਾਲ ਓਹਨਾ ਦੀ ਸੂਫ਼ੀ ਜੋੜੀ ਨੇ ਦੁਨੀਆ ਭਰ ਦੇ ਲੋਕਾਂ ਦੇ ਦਿਲਾ ਦੇ ਵਿੱਚ ਜਗ੍ਹਾ ਬਣਾਈ , ਭਾਵੇਂ ਕੇ ਸ਼੍ਰੀ ਪਿਆਰੇ ਲਾਲ ਵਡਾਲੀ ਜੀ ਸਾਡੇ ਵਿੱਚ ਨਹੀਂ ਹਨ ਪਰ ਓਹਨਾ ਦੀ ਸੂਫ਼ੀ ਗਾਇਕੀ ਤੇ ਓਹਨਾ ਦੀ ਦਿੱਲ ਨੂੰ ਕੀਲ ਕੇ ਰੱਖ ਜਾਣ ਵਾਲੀ ਅਵਾਜ ਹਮੇਸ਼ਾ ਜਿੰਦਾ ਰਹੇਗੀ ।

ਪੰਜਾਬ ਦੇ ਮੁੱਖਮੰਤਰੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤਕ ਨੇ ਟਵਿੱਟਰ ਤੇ ਆਪਣਾ ਅਫਸੋਸ ਜਤਾਇਆ।

Leave a Reply