PUNJABI POETRY MAAPAY BY AMARPREET SINGH LEHAL
ਮਾਪੇ
ਮੇਰੀ ਮਾਂ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਹੈ ,
ਜਦੋਂ ਕੁੱਝ ਬਣਾਉਣਾ ਹੋਵੇ ਖਾਣ ਨੂੰ ,
ਤੇ ਸੂਟ ਜਦੋਂ ਦਿੱਤਾ ਹੋਵੇ ਕੋਈ ਸਵਾਉਣ ਨੂੰ ।
ਆਪਣੇ ਪੇਕੇ ਹੁਣ ਬਹੁਤ ਘੱਟ ਹੀ ਜਾਂਦੇ ਨੇ ,
ਤਿੰਨ ਚਾਰ ਘੰਟੇ ਉੱਥੇ ਰਹਿਣਾ ,
ਫਿਰ ਘਰ ਵਾਪਿਸ ਆਉਂਦੇ ਨੇ ਸੌਣ ਨੂੰ ,
ਮੇਰੀ ਮਾਂ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਹੈ ,
ਜਦੋਂ ਕੁੱਝ ਬਣਾਉਣਾ ਹੋਵੇ ਖਾਣ ਨੂੰ ,
ਤੇ ਸੂਟ ਜਦੋਂ ਦਿੱਤਾ ਹੋਵੇ ਕੋਈ ਸਵਾਉਣ ਨੂੰ।
ਮੈਂ ਪੁੱਛਿਆ ਮੰਮੀ ਤੁਸੀਂ ਮਾਮਿਆਂ ਦੇ ,
ਮੇਰੇ ਵਾਂਗੂ ਘਟ ਹੀ ਜਾਂਦੇ ਹੋ ,
ਉਹ ਕਹਿੰਦੇ ਮਾਂ ਬਾਪ ਉੱਥੇ ਦਿਸਦੇ ਹੈਨੀ ,
ਘਰ ਭਰਿਆ ਵੀ ਉੱਥੇ ਖਾਲੀ ਲੱਗਦਾ ,
ਪੈਂਦਾ ਹੈ ਖਾਣ ਨੂੰ।
ਮੇਰੀ ਮਾਂ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਹੈ ,
ਜਦੋਂ ਕੁੱਝ ਬਣਾਉਣਾ ਹੋਵੇ ਖਾਣ ਨੂੰ ,
ਤੇ ਸੂਟ ਜਦੋਂ ਦਿੱਤਾ ਹੋਵੇ ਕੋਈ ਸਵਾਉਣ ਨੂੰ।
MORE FROM AMARPREET SINGH LEHAL
ਮਧਾਣੀਆ! ਹਾਏ ਓਏ ਮੇਰੇ ਡਾਹਡੀਹਾ ਰੱਬਾ
ਸੁਖਵਿੰਦਰ ਅੰਮ੍ਰਿਤ ਮੇਰੀ ਮਾਂ ਨੇ ਮੈਨੂੰ ਆਖਿਆ ਸੀ YOUTUBE
ਸੁਖਵਿੰਦਰ ਅੰਮ੍ਰਿਤ ਮੇਰੀ ਮਾਂ ਨੇ ਮੈਨੂੰ ਆਖਿਆ ਸੀ FACEBOOK