ਸ਼੍ਰੋਮਣੀ ਅਕਾਲੀ ਬਾਦਲ ਦੇ ਲਗਾਤਾਰ 10 ਸਾਲਾਂ ਤੋਂ ਉੱਪ ਪ੍ਰਧਾਨ ਚਲੇ ਆ ਰਹੇ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣਾ ਸਿਆਸੀ ਸਫਰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਸ਼ੁਰੂ ਕੀਤਾ।
ਸਾਲ 1985, 1997,2002 ‘ਚ ਧਨੋਲਾ ਤੋਂ ਵਿਧਾਇਕ ਰਹੇ ਅਤੇ ਸਾਲ 2000 ‘ਚ ਬਾਦਲ ਸਰਕਾਰ ‘ਚ ਸੂਬੇ ਦੇ ਸਿੰਚਾਈ ਮੰਤਰੀ ਬਣੇ। ਸਾਲ 2011 ‘ਚ ਧੁਰੀ ਤੋਂ ਵਿਧਾਇਕ ਬਣੇ ਅਤੇ ਲੌਂਗੋਵਾਲ ਤੋਂ ਸਾਲ 2011 ਤੋਂ ਲਗਾਤਾਰ ਐੱਸ.ਜੀ.ਪੀ.ਸੀ. ਦੇ ਮੈਂਬਰ ਬਣੇ ਹੋਏ ਹਨ।
ਸਾਲ 1987 ‘ਚ ਮਾਰਕਫੇਡ ਦੇ ਚੇਅਰਮੈਨ ਅਤੇ ਸਾਲ 2009 ‘ਚ ਸੰਗਰੂਰ ਦੇ ਜ਼ਿਲਾ ਯੋਜਨਾ ਬੋਰਡ ਦੇ ਚੇਅਕਮੈਨ ਵੀ ਰਹੇ।ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਧਾਨ ਬਣਨ ਤੋਂ ਬਾਅਦ ਕਿਹਾ, ”ਮੈਂ ਧੰਨਵਾਦੀ ਹਾਂ ਸਾਰੇ ਐੱਸ. ਜੀ.ਪੀ. ਸੀ. ਦੇ ਮੈਂਬਰਾਂ ਦਾ, ਜਿਨ੍ਹਾਂ ਨੇ ਮੇਰੇ ‘ਤੇ ਭਰੋਸਾ ਜਤਾਇਆ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੈਨੂੰ ਸਿੱਖੀ ਦੀ ਸੇਵਾ ਸਹੀ ਢੰਗ ਨਾਲ ਕਰਨ ਦੀ takat ਬਖਸ਼ਣ।”
ਕਿਰਪਾਲ ਸਿੰਘ ਬਡੂੰਗਰ maujooda pardhan san.