ਡੋਸਾ ਇੱਕ ਸਾਊਥ ਇੰਡੀਅਨ ਡਿਸ਼ ਹੈ , ਜਿਸ ਨੂੰ ਅਸੀਂ ਅੱਜ ਅਸੀਂ ਪੰਜਾਬੀ ਫਲੇਵਰ ਦੇ ਕੇ ਬਣਾਵਾਂਗੇ , ਵੈਸੇ ਵੀ ਸਾਡੇ ਪੰਜਾਬੀ ਵੀਰਾ ਤੇ ਭੈਣਾਂ ਦਾ ਪਨੀਰ ਨਾਲ ਪਿਆਰ ਲੁਕਿਆ ਹੋਇਆ ਨਹੀਂ ਹੈ , ਸਾਊਥ ਇੰਡੀਆ ਦੇ ਵਿਚ ਡੋਸੇ ਦੇ ਵਿਚ ਪਨੀਰ ਦੀ ਸਟਫਿੰਗ ਨਹੀਂ ਇਸਤੇਮਾਲ ਕੀਤੀ ਜਾਂਦੀ।
ਡੋਸਾ ਬਣਾਉਣ ਲਈ ਸਮਾਨ – INGREDIENTS
- ਤੇਲ
- ਇੱਕ ਕੱਟਿਆ ਪਿਆਜ
- ਇੱਕ ਕੱਟਿਆ ਟਮਾਟਰ
- ਸ਼ਿਮਲਾ ਮਿਰਚ ਇੱਕ ਕੱਟੀ ਹੋਈ
- ਪਨੀਰ
- ਨਮਕ ਸਵਾਦ ਦੇ ਅਨੁਸਾਰ
- ਚਾਟ ਮਸਲਾ
- ਡੋਸਾ ਬਣਾਉਣ ਵਾਲਾ patter ਜੋ ਕੇ ਬਜਾਰ ਦੇ ਵਿੱਚੋ ਆਸਾਨੀ ਨਾਲ ਮਿਲ ਸਕਦਾ ਹੈ
- ਜੀਰਾ
- ਕਾਲੀ ਮਿਰਚ ਪਾਊਡਰ
ਡੋਸੇ ਲਈ ਸਟਫਿੰਗ।
ਪਨੀਰ ਡੋਸੇ ਲਈ ਸਬ ਤੋਂ ਪਹਿਲਾ ਪਨੀਰ ਸਟਫਿੰਗ ਤਿਆਰ ਕਰਨ ਲਈ ਤੇਲ ਗਰਮ ਕਰਨ ਤੋਂ ਬਾਅਦ ਜੀਰਾ ਭੁੰਨੋ , ਪਨੀਰ ਦੀ ਭੁਰਜੀ ਬਣਾਉਣ ਲਈ ਪਨੀਰ ਮਸਲ ਲਓ, 1 ਪਿਆਜ ਬਰੀਕ ਕੱਟ ਕੇ ਤੁੜਕਾ ਲਗਾਉਣਾ ਸ਼ੁਰੂ ਕਰੋ ,1 ਟਮਾਟਰ ਤੇ ਸ਼ਿਮਲਾ ਮਿਰਚ ਦੇ ਬਰੀਕ ਟੁਕੜੇ ਕਰ ਕੇ ਪਾ ਦਿਓ , ਹਲਦੀ ਭੁੰਨ ਲਾਓ , ਤੜਕੇ ਦੇ ਵਿਚ ਸਵਾਦ ਅਨੁਸਾਰ ਲੂਣ ਪਾ ਲਓ,ਜੇਕਰ ਘਰ ਦੇ ਵਿਚ ਪਨੀਰ ਦੀ ਭੁਰਜੀ ਪਹਿਲਾ ਬਣੀ ਹੋਈ ਹੋਵੇ ਤੁਸੀਂ ਉਹ ਵੀ ਇਸਤੇਮਾਲ ਕਰ ਸਕਦੇ ਹੋ।
ਪਨੀਰ ਡੋਸਾ ਬਣਾਉਣ ਦੀ ਵਿਧੀ।
ਤਵੇ ਨੂੰ ਗਰਮ ਕਰੋ , ਡੋਸਾ batter ਜਾਂ ਜੋ ਡੋਸਾ ਬਣਾਉਣ ਵਾਲਾ ਮਿਸ਼੍ਰਣ ਤਿਆਰ ਕੀਤਾ ਹੋਇਆ ਹੈ ਉਸ ਨੂੰ ਕੋਲੀ ਦੀ ਮਦਦ ਨਾਲ ਘੁਮਾ ਕੇ ਗੋਲ ਗੋਲ ਕਰ ਕੇ ਤਵੇ ਤੇ ਪਾਓ।
ਇਸ ਦੇ ਉੱਤੇ ਘਿਓ ਜਾਂ ਮੱਖਣ ਪਾਓ ਆਲੇ ਦੁਆਲੇ , ਥੋੜੇ ਕੱਟੇ ਹੋਏ ਪਿਆਜ ਇਸ ਉੱਤੇ ਪਾਓ ਫਿਰ ਪਨੀਰ ਦੀ ਤਿਆਰ ਕੀਤੀ ਹੋਈ ਸਟਫਿੰਗ ਇਸ ਦੇ ਵਿਚ ਪਾਓ।
ਜਦੋ ਕਿਨਾਰੇ ਲਾਲ ਹੋ ਜਾਣ ਤਾਂ ਦੋਸ਼ ਨੂੰ ਸਾਵਧਾਨੀ ਨਾਲ ਫੋਲਡ ਕਰ ਲਾਓ।
ਤੁਹਾਡਾ ਪਨੀਰ ਡੋਸਾ ਖਾਣ ਲਈ ਤਿਆਰ ਹੈ।
- ਤੁਸੀਂ ਪਨੀਰ ਦੋਸ਼ ਬਣਾਉਣ ਦੀ ਵਿਧੀ ਇਸ ਲਿੰਕ ਤੇ ਕਲਿਕ ਕਰ ਕੇ ਵੀ ਦੇਖ ਸਕਦੇ ਹੋ ,CLICK HERE ਸਾਡੇ YOUTUBE ਚੈਨਲ ਨੂੰ SUBSCRIBE ਕਰਨਾ ਨਾ ਭੁੱਲਿਓ।
- ਤੁਸੀਂ ਸਾਡੀ ਵੈਬਸਾਈਟ ਦੇ ਫੇਸਬੁੱਕ PAGE ਤੇ ਵੀ ਸਾਡੇ ਨਾਲ ਜੁੜ ਸਕਦੇ ਹੋ ਇਸ ਲਿੰਕ ਤੇ ਕਲਿੱਕ ਕਰ ਕੇ CLICK HERE
PNEER DOSA BY CHEF JAGDEEP SHARMA
[youtube https://www.youtube.com/watch?v=NwgZpyGd-fM?rel=0]