ਸੌਂਫ ਦੇ ਵਿੱਚ ਬਹੁਤ ਸਾਰੇ ਦਵਾਈ ਵਾਲੇ ਗੁਣ ਹੁੰਦੇ ਹਨ ।
ਸੌਂਫ ਦਾ ਇਸਤੇਮਾਲ ਖਾਣ ਦੇ ਵਿੱਚ ਕਰ ਕੇ ਸਿਹਤ ਨੂੰ ਕਾਫੀ ਫਾਇਦਾ ਹੋ ਸਕਦਾ ਹੈ , ਸੌਂਫ ਦੇ ਵਿੱਚ ਆਯਰਨ , ਪੋਟਾਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਹੁੰਦੇ ਹਨ , ਜੋ ਕੇ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੈ , ਪੇਟ ਦੇ ਲਈ ਇਹ ਬਹੁਤ ਹੀ ਲਾਭਦਾਇਕ ਹੈ , ਇਹ ਪੇਟ ਦੀਆ ਬਿਮਾਰੀਆਂ ਨੂੰ ਦੂਰ ਰੱਖਣ ਤੇ ਸਾਫ ਰੱਖਣ ਦੇ ਵਿੱਚ ਸਹਾਇਤਾ ਕਰਦਾ ਹੈ।
ਗਲਾ ਖਰਾਬ ਹੋਣ ਤੇ ਸੌਂਫ ਦਾ ਇਸਤੇਮਾਲ ।
ਜੇਕਰ ਤੁਹਾਡਾ ਗਲਾ ਬੈਠਾ ਹੋਇਆ ਹੈ ਤਾਂ ਸੌਂਫ ਚਬਾਉਣ ਨਾਲ ਗਲਾ ਸਾਫ ਹੋ ਜਾਂਦਾ ਹੈ , ਗਲੇ ਦੇ ਵਿੱਚ ਖਰਾਸ਼ ਹੋਣ ਦੇ ਹਾਲਤ ਦੇ ਵਿੱਚ ਸੌਂਫ ਚਬਾਓ ਗਲੇ ਦੀ ਖਰਾਸ਼ ਖਤਮ ਹੋ ਜਾਵੇਗੀ।
ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਦੇ ਵਿੱਚ ਫਾਇਦੇਮੰਦ ।
ਅੱਖਾਂ ਦੀ ਰੋਸ਼ਨੀ ਸੌਂਫ ਦਾ ਸੇਵਨ ਕਰ ਕੇ ਵਧਾਈ ਜਾ ਸਕਦੀ ਹੈ , ਸੌਂਫ ਤੇ ਮਿਸ਼ਰੀ ਸਮਾਨ ਭਾਗ ਦੇ ਵਿੱਚ ਲਓ ਤੇ ਪੀਸ ਲਓ, ਇਸਦੀ ਇੱਕ ਚੱਮਚ ਮਾਤਰਾ ਸਵੇਰੇ ਸ਼ਾਮ ਪਾਣੀ ਦੇ ਨਾਲ 2 ਮਹੀਨੇ ਤੱਕ ਲਓ , ਇਸ ਦੇ ਨਾਲ ਤੁਸੀਂ ਆਪਣੀ ਅੱਖਾਂ ਦੀ ਰੋਸ਼ਨੀ ਜ਼ਿਆਦਾ ਹੁੰਦੀ ਪਾਓਗੇ ,ਤੁਹਾਡੀ ਅੱਖਾਂ ਦੀ ਰੋਸ਼ਨੀ ਅੱਗੇ ਨਾਲੋਂ ਤੁਹਾਨੂੰ ਵਧੀ ਹੋਈ ਲੱਗੂਗੀ।
ਸੌਂਫ ਖਾਣ ਦਾ ਪੇਟ ਤੇ ਕਬਜ਼ ਤੇ ਅਸਰ।
ਸੌਫ ਖਾਣ ਨਾਲ ਪੇਟ ਦੇ ਵਿਚ ਕਬਜ਼ ਦੀ ਸ਼ਿਕਾਇਤ ਨਹੀਂ ਹੁੰਦੀ , ਸੌਂਫ ਨੂੰ ਮਿਸ਼ਰੀ ਜਾਂ ਚੀਨੀ ਦੇ ਨਾਲ ਪੀਸ ਕੇ ਚੂਰਣ ਬਣਾ ਲਾਓ , ਰਾਤ ਨੂੰ ਸੌਂਦੇ ਸਮੇਂ ਲੱਗਪੱਗ ਪੰਜ ਗ੍ਰਾਮ ਚੂਰਣ ਨੂੰ ਕੋਸੇ ਪਾਣੀ ਦੇ ਨਾਲ ਲਓ,ਪੇਟ ਦੀ ਸਮੱਸਿਆ ਨਹੀਂ ਹੋਵੇਗੀ ਅਤੇ ਗੈਸ ਦੇ ਨਾਲ ਕਬਜ਼ ਦੂਰ ਹੋਵੇਗੀ।
ਖੂਨ ਸਾਫ ਕਰਨ ਦੇ ਵਿੱਚ ਸਹਾਇਕ ।
ਰੋਜਾਨਾ ਸਵੇਰੇ-ਸ਼ਾਮ ਸੌਂਫ ਖਾਣ ਨਾਲ ਖੂਨ ਸਾਫ ਹੁੰਦਾ ਹੈ , ਜੋ ਕੇ ਚਮੜੀ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ , ਇਸ ਦੇ ਇਸਤੇਮਾਲ ਨਾਲ ਚਮੜੀ ਸਾਫ ਹੁੰਦੀ ਹੈ।