ਚੱਲ ਰਹੀ ਬੀ ਮਾ ਰੀ ਦੇ ਕਹਿਰ ਨੇ ਦੁਨੀਆਂ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ , ਹਰ ਇੱਕ ਨੂੰ ਆਪਣੇ ਕੰਮ ਤੇ ਤੌਰ ਤਰੀਕੇ ਸਮੇ ਅਨੁਸਾਰ ਬਦਲਣੇ ਪਏ ਹਨ , ਸਮੂਹ ਸਰਕਾਰ ਵਲੋਂ ਆਰਥਿਕ ਪਹੀਏ ਨੂੰ ਚਲਾਉਣ ਦੇ ਲਈ ਔਨਲਾਈਨ ਤਰੀਕੇ ਅਪਨਾਉਣੇ ਪਏ ਹਨ, ਧਾਰਮਿਕ ਸਥਾਨਾਂ ਤੇ ਵੀ ਔਨਲਾਈਨ ਦਰਸ਼ਣ ਅਤੇ ਔਨਲਾਈਨ ਕੀਰਤਨ ਦੀ ਵਿਧੀ ਅਪਣਾਈ ਗਈ ਹੈ।
ਵਿਦਿਅਕ ਖੇਤਰ ਵਿੱਚ ਵੀ ਇਹ ਔਨਲਾਈਨ ਸਿਸਟਮ ਨੇ ਪੂਰਾ ਜ਼ੋਰ ਪਕੜਿਆ ਹੋਇਆ ਹੈ , ਇਹ ਸੱਭ ਕੁਝ ਹੁੰਦਿਆਂ ਹੋਇਆ ਵੀ ਪੰਜਾਬ ਦੀ ਜਵਾਨੀ ਵਿੱਚ ਅਜੇ ਵੀ ਵਿਦੇਸ਼ ਜਾਣ ਦੀ ਕ੍ਰੇਜ਼ ਜ਼ੋਰ ਤੇ ਹੈ , ਭਾਵੇ ਤਰੀਕਾ ਕਨੂੰਨੀ ਹੋਵੇ ਜਾਂ ਗੈਰ ਕਨੂੰਨੀ ਚਾਹੇ ਵਿਆਹ ਦਾ ਹੋਵੇ ਜਾਂ ਪੜਾਈ ਦਾ ਜਾਂ ਵਰਕ ਪਰਮਿਟ ਦਾ ਹੋਵੇ, ਬਾਹਰ ਜਾ ਕੇ ਖਾਸ ਕਰ ਕੇ ਕਨੇਡਾ ਆਪਣੇ ਜੀਵਨ ਦੀਆ ਉੱਚੀਆਂ ਮੰਜਿਲ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ।
ਲੌ ਕ ਡਾ ਉ ਨ ਦੇ ਦੌਰ ਦੇ ਵਿੱਚ ਵੀ IELTS ਦੀ ਪੜਾਈ ਸਰਕਾਰ ਦੀ ਸਖਤੀ ਦੇ ਬਾਵਜੂਦ ਜੋਰਾ ਤੇ ਹੈ , ਬਾਹਰ ਜਾਣ ਦੇ ਕਰੇਜ ਨੇ ਜਾਤਾ ਪਾਤਾ ਦਾ ਰੌਲਾ ਵੀ ਘਟਾ ਦਿੱਤਾ ਹੈ, ਕੁੜੀ ਵਾਲੇ ਮੁੰਡੇ ਦੇ ਬਾਹਰ ਜਾਣ ਲਈ ਪੈਸੇ ਲਾ ਰਹੇ ਹਨ ਅਤੇ ਮੁੰਡੇ ਵਾਲੇ ਕੁੜੀ ਦੇ ਨਾਲ ਮੁੰਡੇ ਦੇ ਵਿਆਹ ਲਈ ਤਾ ਕੇ ਬਾਹਰ ਜਾਣਾ ਪੱਕਾ ਹੋ ਸਕੇ ,ਕੁੱਝ ਲੋਕ ਮਾਣ ਸਨਮਾਨ ਲਈ , ਕੁੱਝ ਆਰਥਿਕ ਹਲਾਤ ਅਤੇ ਭਵਿੱਖ ਨੂੰ ਸੁਧਾਰਣ ਲਈ।
ਸਰਕਾਰਾਂ ਦੀਆਂ ਨੀਤੀਆਂ ਕਾਰਣ ਨੌਜਵਾਨਾਂ ਨੂੰ ਲੱਖਾਂ ਰੁਪਏ ਦੇ ਕਰਜੇ ਚੱਕ ਕੇ ਵੀ ਬਾਹਰ ਜਾਣ ਦੇ ਹੀਲੇ ਕਰਨੇ ਪਏ ਹਨ , ਜੇਕਰ ਦੇਸ਼ ਦੇ ਵਿੱਚ ਰੋਜਗਾਰ ਨੇ ਬੇਹਤਰ ਮੌਕੇ ਹੋਣ ਤਾਂ ਦੇਸ਼ ਦੀ ਪੜੀ ਲਿਖੀ ਖੂਬਸੂਰਤ ਜਵਾਨੀ ਬਾਹਰ ਦੀ ਵਜਾਏ ਦੇਸ਼ ਦੇ ਕੰਮ ਆਵੇ।