INDO-PAK ਇੰਡੀਆ ਅਤੇ ਪਾਕਿਸਤਾਨ
ਪਾਕਿਸਤਾਨ ਹਮੇਸ਼ਾ ਤੋਂ ਹੀ ਦਹਿਸ਼ਤਗਰਦਾਂ ਨੂੰ ਸਾਡੇ ਦੇਸ਼ ਦੇ ਖਿਲਾਫ ਇਸਤੇਮਾਲ ਕਰਦਾ ਰਹਿੰਦਾ ਹੈ , ਪੁਲਵਾਮਾ ਦੇ ਵਿੱਚ ਜੋ ਕਾਇਰਾਨਾ ਹਮਲਾ ਸਾਡੇ ਦੇਸ਼ ਦੇ ਜਵਾਨਾਂ ਤੇ ਹੋਇਆ , ਉਹ ਪਾਕਿਸਤਾਨ ਦੀਆ ਕਈ ਚਾਲਾਂ ਵਿੱਚੋ ਇੱਕ ਸੀ।
INDO-PAK ਲੜਾਕੂ ਮੀਡਿਆ
ਪਿੱਛਲੇ ਹਫਤੇ ਤੋਂ ਸਾਡੇ ਦੇਸ਼ ਤੇ ਗਵਾਂਢੀ ਮੁਲਕ ਪਾਕਿਸਤਾਨ ਦੇ ਵਿੱਚ ਜੋ ਚੱਲ ਰਿਹਾ ਹੈ , ਉਸ ਨਾਲ ਦੋਹਾ ਦੇਸ਼ਾ ਦੇ ਲੋਕਾਂ ਦੇ ਵਿੱਚ ਘਬਰਾਹਟ ਦਾ ਮਹੌਲ ਤਾਂ ਹੈ ਪਰ ਆਪਣੇ- ਆਪਣੇ ਦੇਸ਼ ਨੂੰ ਤਾਕਤਵਰ ਦੱਸਣ ਤੋਂ ਪਿੱਛੇ ਵੀ ਨੀ ਹਟ ਰਹੇ ।
ਦੋਹਾ ਦੇਸ਼ਾ ਦੇ ਮੀਡਿਆ ਦੇ ਵੱਸ ਚ ਹੋਵੇ ਤਾਂ ਇਹ ਅੱਜ ਹੀ ਲੜਾਈ ਸ਼ੁਰੂ ਕਰ ਲੈਣ, ਕੀ ਤੁਹਾਨੂੰ ਪਿਛਲੇ ਦਿਨਾਂ ਚ ਕੋਈ ਅਜਿਹਾ ਚੈਨਲ ਦੇਖਣ ਨੂੰ ਮਿਲਿਆ ਹੈ ਜਿਸ ਨੇ ਥੋੜੀ ਸਮਝਦਾਰੀ ਨਾਲ ਪੱਤਰਕਾਰਿਤਾ ਕੀਤੀ ਹੋਵੇ?
ਚੈਨਲ ਸਾਰੇ ਇੱਕ ਜਹੇ ਹਨ ਇੱਕ ਅੱਧਾ ਪੱਤਰਕਾਰ ਕੋਈ ਹੋਵੇਗਾ ਜਿਸ ਨੇ ਸਮਝਦਾਰੀ ਦੀ ਕੋਈ ਰਿਪੋਰਟ ਪੇਸ਼ ਕੀਤੀ ਹੋਵੇ।
ਜੰਗ ਹੋਣ ਤੇ ਸੱਭ ਤੋਂ ਜ਼ਿਆਦਾ ਕਿਸ ਦਾ ਫਾਇਦਾ?
ਜੇਕਰ ਲੜਾਈ ਹੋਵੇਗੀ ਤਾਂ ਫਾਇਦੇ ਦਾ ਤਾਂ ਕੁੱਝ ਕਹਿ ਨਹੀਂ ਸਕਦੇ ਪਰ ਨੁਕਸਾਨ ਪੱਕਾ ਆਮ ਨਾਗਰਿਕਾਂ ਦਾ ਹੋਵੇਗਾ, ਨਾਗਰਿਕਾਂ ਤੋਂ ਇਕੱਠੇ ਕੀਤੇ ਟੈਕਸ ਦੇ ਪੈਸੇ ਹਤਿਆਰਾ ਤੇ ਹੀ ਲੱਗਣਗੇ ।
ਰੋਜ ਮਰਾ ਦੀ ਜਰੂਰਤ ਦੀਆ ਚੀਜ਼ਾਂ ਤੇ ਅਸਰ ਪਵੇਗਾ , ਦਾਲ ਸਬਜ਼ੀਆਂ ਦੀ ਕੀਮਤ ਵਧੇਗੀ , ਕਰਫਿਊ ਲੱਗਣਗੇ , ਰਾਤ ਨੂੰ ਲਈਟਸ ਬੰਦ ਰੱਖਣੀਆਂ ਪੈਣਗੀਆਂ ਕੇ ਕੋਈ ਜਹਾਜ ਸਾਡੇ ਉੱਤੇ ਬੰਬ ਨਾ ਸੁੱਟ ਦਵੇ ।
ਬੱਚਿਆਂ ਦੀ ਪੜਾਈ ਤੇ ਅਸਰ ਪਵੇਗਾ , ਸਰਹੱਦੀ ਇਲਾਕਿਆਂ ਤੇ ਰਹਿਣ ਵਾਲੇ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚਾਇਆ ਜਾਵੇਗਾ , ਸਰਕਾਰ ਸਰਕਾਰੀ ਕਰਮਚਾਰੀਆਂ ਦੀਆਂ ਤਨਖਾ ਦੇਣ ਚ ਦੇਰੀ ਕਰੇਗੀ।
ਜਾਣੇ-ਪਛਾਣੇ ਪਾਕਿਸਤਾਨੀ ਲੇਖਕ ਤੇ ਪੱਤਰਕਾਰ ਮੁਹੰਮਦ ਹਨੀਫ਼ ਦੀ ਵੀਡੀਓ ਵਲੋਗ ਦੇਖਿਆ, ਜਿਸ ਚ ਓਹਨਾ ਨੇ ਕਿਹਾ ਸੀ ਕੇ ”ਯਾਦ ਰੱਖੋ 1947 ’ਚ ਨਾ ਸਾਡੇ ਕੋਲ F-16 ਸਨ ਨਾ ਮਿਰਾਜ, ਨਾ ਐਨੇ ਟੈਂਕ, ਨਾ ਐਨੀਆਂ ਤੋਪਾਂ। ਅਸੀਂ ਕੁਹਾੜੀਆਂ-ਬਰਛੀਆਂ ਨਾਲ 10 ਲੱਖ ਬੰਦਾ ਮਾਰ ਛੱਡਿਆ।”
ਬੀਬੀਸੀ ਪੰਜਾਬੀ ਦੇ ਵਿੱਚ ਮੁਹੰਮਦ ਹਨੀਫ਼ ਦਾ vlog ਤੁਸੀਂ ਹੇਠਾਂ ਦੇਖ ਸਕਦੇ ਹੋ ।
ਰੱਬ ਕਰੇ ਦੋਹਾ ਦੇਸ਼ਾ ਦੇ ਨੇਤਾਵਾਂ ਨੂੰ ਥੋੜੀ ਅਕਲ ਆਵੇ ਤੇ ਪਾਕਿਸਤਾਨ ਆਪਣੇ ਦੇਸ਼ ਚ ਪਲ ਰਹੇ ਅੱਤਵਾਦੀਆਂ ਤੇ ਕਾਬੂ ਪਾਵੇ, ਤਾਕੇ ਤਬਾਹੀ ਤੋਂ ਬਚਿਆ ਜਾ ਸਕੇ ।
ਜੇਕਰ ਦੋਹਾ ਦੇਸ਼ਾ ਦੇ ਵਿੱਚ ਲੜਾਈ ਲੱਗੂਗੀ ਤਾਂ ਇਹ ਪੱਕਾ ਵਰਡ ਵਾਰ ਦੇ ਵਿੱਚ ਬਦਲ ਜਾਵੇਗੀ , ਜਿੰਨੇ ਮਾਰੂ ਹੱਤਿਆਰ ਸਾਡੀ ਮਨੁੱਖਤਾ ਨੇ ਬਣਾ ਦਿੱਤੇ ਹਨ ਇਹ ਤਾਂ ਪੱਕਾ ਹੈ ਕੇ ਸਾਰੀ ਦੁਨੀਆ ਖਤਮ ਹੋ ਜਾਵੇਗੀ।
READ MORE
ਖ਼ਬਰਾਂ ਦੇ ਚੈਨਲ ਸਿਰਫ ਮਨੋਰੰਜਨ ਦੇ ਚੈਨਲ ਕਿਉਂ ਬਣ ਕੇ ਰਹਿ ਗਏ ਹਨ ?
ਕੋਈ ਝੂਠੀ ਤਸੱਲੀ ਹੀ ਦੇ ਦਿਓ ਕੇ ਸਾਡਾ ਦੇਸ਼ ਤਬਾਹ ਨਹੀਂ ਹੋ ਰਿਹਾ ਕਿਉਂ ਕੇ ਪੰਜਾਬ ਤਾਂ ਲੁੱਟਿਆ ਜਾ ਚੁੱਕਾ ਹੈ….