ਵੈਲੇਨਟਾਈਨ ਡੇ ਦੀਆ ਮੁਬਾਰਕਬਾਦ ਸਾਰਿਆਂ ਨੂੰ ।
ਵੈਸੇ ਤਾਂ ਮੁਹੱਬਤ ਕਿਸੇ ਖਾਸ ਦਿਨ ਦੀ ਮੋਹਤਾਜ਼ ਨਹੀਂ ਪਰ ਫਿਰ ਵੀ ਇੱਕ ਦਿਨ ਆਪਣੇ ਕਿਸੇ ਚਾਹੁਣ ਵਾਲੇ ਲਈ ਲਈ ਕੁਝ ਕਰਨ ਦਾ ਮੌਕਾ ਜੇ ਮਿਲਦਾ ਹੋਵੇ ਤਾਂ ਜਰੂਰ ਕਰਨਾ ਚਾਹੀਦਾ ਹੈ , ਵੈਸੇ ਵੀ ਆਪਣੇ ਪਿਆਰ ਦਾ ਇਜਹਾਰ ਕਰਨਾ ਬਹੁਤ ਜਰੂਰੀ ਹੈ ਕਿਉ ਕੇ ਇਹ ਤੁਹਾਨੂੰ ਤਾਂ ਅੰਦਰੋਂ ਅੰਦਰੋਂ ਦੁੱਖ ਦਿੰਦਾ ਹੀ ਹੈ ਅਗਲੇ ਦੇ ਦਿਲ ਚ ਕੀ ਹੈ ਇਹ ਜਾਨਣ ਦੀ ਚਾਹਤ ਵੈਸੇ ਵੀ ਚੈਨ ਨਹੀਂ ਆਉਣ ਦਿੰਦੀ ।
ਇਸ ਲਈ ਮੁਹੱਬਤ ਦਾ ਇਜਹਾਰ ਕਰੋ ਅਤੇ ਉਸ ਦੇ ਜਵਾਬ ਦਾ ਆਦਰ ਤੇ ਕਦਰ ਕਰੋ , ਜੇਕਰ ਉਹ ਤੁਹਾਨੂੰ ਪਿਆਰ ਨਹੀਂ ਵੀ ਕਰਦੇ ਤਾਂ ਇਸ ਗੱਲ ਦਾ ਸਨਮਾਨ ਕਰਨਾ ਚਾਹੀਦਾ ਹੈ , ਪਿਆਰ ਹੈ ਸੌਦਾ ਨਹੀਂ ਕੇ ਜਿੰਨਾ ਦਿੱਤਾ ਓਨਾ ਹੀ ਮਿਲ ਜਾਵੇ ,ਵਾਪਿਸ ਨਹੀਂ ਵੀ ਮਿਲ ਸਕਦਾ ਤੇ ਇਹ ਵੀ ਹੋ ਸਕਦਾ ਹੈ ਕੇ ਸਾਡੀ ਸਮਰੱਥਾ ਤੋਂ ਜ਼ਿਆਦਾ ਵਾਪਿਸ ਮਿਲ ਜਾਵੇ।
ਸਾਨੂੰ ਸਾਡੇ ਪਰਿਵਾਰ ਤੋਂ ਜ਼ਿਆਦਾ ਹੋਰ ਕਿਸ ਨੇ ਪਿਆਰ ਕਰ ਲੈਣਾ ਹੈ।
ਜਰੂਰੀ ਨਹੀਂ ਕੇ ਪਿਆਰ ਦਾ ਦਿਨ ਸਿਰਫ ਆਸ਼ਿਕਾ ਦੇ ਮਨਾਉਣ ਲਈ ਹੈ , ਸਾਨੂੰ ਸਾਡੇ ਪਰਿਵਾਰ ਤੋਂ ਜ਼ਿਆਦਾ ਹੋਰ ਕਿਸ ਨੇ ਪਿਆਰ ਕਰ ਲੈਣਾ ਹੈ , ਆਪਣੇ ਪਰਿਵਾਰ ਨਾਲ ਇਹ ਦਿਨ ਮਨਾਓ ਓਹਨਾ ਨੂੰ ਖੁਸ਼ ਕਰਨ ਦੀ ਕਦੀ ਕੋਸ਼ਿਸ਼ ਕੀਤੀ ਹੈ ਅੱਜ ਤੱਕ ?
ਸਾਡਾ ਪਰਿਵਾਰ ਹੀ ਹੈ ਜੋ ਸਾਡੇ ਗੁੱਸੇ ਲੜਾਈ ਦੇ ਬਦਲੇ ਵੀ ਸਾਨੂੰ ਪਿਆਰ ਦਿੰਦਾ ਹੈ , ਹਜਾਰ ਗ਼ਲਤੀਆਂ ਦੇ ਬਾਅਦ ਵੀ ਤੁਹਾਡੇ ਪਿਤਾ ਜੀ ਤੁਹਾਨੂੰ ਮਾਫ ਕਰ ਦਿੰਦੇ ਨੇ , ਤੁਹਾਡੇ ਮਾਤਾ ਜੀ ਨੂੰ ਤੁਹਾਡੇ ਬਾਰੇ ਸਬ ਪਤਾ ਹੁੰਦਾ ਹੈ ਫਿਰ ਵੀ ਉਹ ਅੱਖਾਂ ਮੀਚੀ ਰੱਖਦੇ ਨੇ ਕੇ ਮੇਰਾ ਬੱਚਾ ਸੁਧਰ ਜਾਏਗਾ , ਤੁਹਾਡੀ ਭੈਣ ਜਿਸ ਨਾਲ ਤੁਸੀਂ ਜਿੰਨਾ ਮਰਜੀ ਲੜ ਲਾਓ ਹਰ ਵੇਲੇ ਤੁਹਾਡੇ ਉੱਤੋਂ ਜਾਨ ਵਾਰਣ ਨੂੰ ਤਿਆਰ ਰਹਿੰਦੀ ਹੈ , ਤੇ ਤੁਹਾਡਾ ਭਰਾ ਜੋ ਤੁਹਾਡੀ ਛੋਟੀ ਤੋਂ ਛੋਟੀ ਖੁਸ਼ੀ ਲਈ ਕੁਝ ਵੀ ਕਰ ਜਾਏ ।
ਕੋਈ ਵੀ ਕਦਮ ਚੱਕਣ ਤੋਂ ਪਹਿਲਾ ਹਜਾਰ ਬਾਰ ਸੋਚੋ , ਆਪਣੇ ਪਰਿਵਾਰ ਨੂੰ ਆਪਣੀ ਗੱਲ ਦੱਸਣ ਦੀ ਹਿੰਮਤ ਤਾਂ ਰੱਖੋ , ਜੇਕਰ ਉਹ ਨਹੀਂ ਸਮਝਦੇ ਓਹਨਾ ਨੂੰ ਮਨਾਓ ਬਾਕੀ ਕਦਮ ਬਾਅਦ ਚ ਚੱਕੋ।