ਜਲਦ ਹੀ ਗੁਰੂ ਰੰਧਾਵਾ ਪਿਟਬੁਲ ਨਾਲ ਆਪਣੇ ਪਹਿਲੇ ਸਪੇਨਿਸ਼ ਗਾਣੇ ਨਾਲ ਸਾਰੀ ਦੁਨੀਆਂ ਤੇ ਧੱਕ ਪਾਉਣਗੇ , ਗਾਣੇ ਦਾ ਨਾਮ ਹੈ “MUEVE LA CINTURA “।

ਪੰਜਾਬ ਦੇ ਹਰਮਨ ਪਿਆਰੇ ਗਾਇਕ ਗੁਰੂ ਰੰਧਾਵਾ ਨੇ ਆਪਣੇ ਨਵੇਂ ਗਾਣੇ ਏਨੀ ਸੋਹਣੀ ਦੇ ਨਾਲ ਜਿੱਥੇ ਸਾਰੇ ਹਿੰਦੋਸਤਾਨ ਦਾ ਦਿੱਲ ਲੁੱਟਿਆ ਹੈ , ਉੱਥੇ ਹੀ ਹੁਣ ਉਹ ਦੁਨੀਆਂ ਪੱਧਰ ਤੇ ਆਪਣਾ ਤੇ ਸਾਡੇ ਦੇਸ਼ ਦਾ ਨਾਮ ਚਮਕਾਉਣ ਜਾ ਰਹੇ ਹਨ।

ਜੀ ਹਾਂ ਗੁਰੂ ਰੰਧਾਵਾ ਨੇ ਅੱਜ ਆਪਣੇ ਟਵਿੱਟਰ ਤੇ ਇੱਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕੇ ਉਹਨਾਂ ਦਾ ਨਵਾਂ ਗਾਣਾ ਸਪੇਨਿਸ਼ ਦੇ ਵਿੱਚ ਜਲਦੀ ਹੀ ਰਲੀਜ਼ ਹੋਵੇਗਾ , ਉਹਨਾਂ ਦੇ ਇਸ ਗਾਣੇ ਦੇ ਵਿੱਚ ਪਿਟਬੁੱਲ ਉਹਨਾਂ ਦੇ ਨਾਲ ਹੋਣਗੇ , ਜੋ ਕੇ ਉਹਨਾਂ ਦੇ ਪੁਰਾਣੇ ਗਾਣੇ slowly slowly ਦੇ ਵਿੱਚ ਵੀ ਨਾਲ ਸਨ।

ਪਿੱਛਲੇ ਹਫਤੇ ਕੈਨੇਡਾ ਦੇ ਵਿੱਚ ਹਮਲਾ ਹੋਣ ਤੋਂ ਬਾਅਦ ਕਾਫੀ ਨਾਕਾਰਤਮਕ ਖ਼ਬਰ ਦੇ ਵਿੱਚ ਆਉਣ ਤੋਂ ਬਾਅਦ ਇਹ ਗੁਰੂ ਲਈ ਇੱਕ ਵੱਡੀ ਤੇ ਚੰਗੀ ਨਵੀਂ ਸ਼ੁਰੂਵਾਤ ਹੋਵੇਗੀ।

Leave a Reply