ਕੋਈ ਝੂਠੀ ਤਸੱਲੀ ਹੀ ਦੇ ਦਿਓ ਕੇ ਸਾਡਾ ਦੇਸ਼ ਤਬਾਹ ਨਹੀਂ ਹੋ ਰਿਹਾ ਕਿਉਂ ਕੇ ਪੰਜਾਬ ਤਾਂ ਲੁੱਟਿਆ ਜਾ ਚੁੱਕਾ ਹੈ….

ਜੇਕਰ ਤੁਸੀਂ ਮੇਰੀ ਲਿਖੀ ਗੱਲ ਨਾਲ ਸਹਿਮਤ ਨਹੀਂ ਹੋ ਤਾਂ ਕੋਈ ਗੱਲ ਨਹੀਂ ਹੈ ਤੁਸੀਂ ਮੈਨੂੰ ਦੇਸ਼ ਵਿਰੋਧੀ ਜਾਂ ਐਂਟੀ ਨੈਸ਼ਨਲ ਕਹਿ ਕੇ ਬੁਲਾ ਸਕਦੇ ਹੋ ਭਾਵੇਂ ਕੇ ਮੈਂ ਤੁਹਾਡੇ ਨਾਲੋਂ ਕਿੰਨਾ ਵੀ ਦੇਸ਼ ਭਗਤ ਕਿਉਂ ਨਾ ਹੋਵਾਂ , ਕਿਉਂ ਕੇ ਸਾਡੇ ਦੇਸ਼ ਦੇ ਵਿਚ ਰਿਵਾਜ ਬਣ ਗਿਆ ਹੈ ਕੇ ਜੇਕਰ ਤੁਹਾਡੇ ਨਾਲ ਕੋਈ ਸਹਿਮਤ ਨਹੀਂ ਹੈ , ਜਾਂ ਤੁਹਾਨੂੰ ਕੋਈ ਸਵਾਲ ਪੁੱਛਣ ਲੱਗ ਜਾਂਦਾ ਹੈ , ਅਸੀਂ ਉਸ ਨੂੰ ਦੇਸ਼ ਵਿਰੋਧੀ ਦਾ ਤਮਗਾ ਬੜੀ ਜਲਦੀ ਦੇ ਦਿੰਦੇ ਹੈ , ਭਾਵੇਂ ਕੇ ਉਸ ਦੀ ਗੱਲ ਦੇ ਵਿੱਚ ਕਿੰਨਾ ਹੀ ਤਰਕ ਕਿਉਂ ਨਾ ਹੋਵੇ । – PUNJAB AND ITS PROBLEMS

ਅਸੀਂ ਉਹ ਮੱਛਲੀ ਹਾਂ ਜੋ ਆਪਣੀਆਂ ਵੋਟਾਂ ਝੂਠੇ ਵਾਅਦਿਆਂ ਦੇ ਵਿੱਚ ਆ ਕੇ ਵੇਚ ਦਿੰਦੇ ਹਾਂ ਭਾਵੇਂ ਪਾਰਟੀ ਕੋਈ ਵੀ ਹੋਵੇ ਜੇ 15 ਲੱਖ ਕਿਸੇ ਅਕਾਊਂਟ ਚ ਨਹੀਂ ਆਏ ਤਾਂ ਘਰ ਘਰ ਨੌਕਰੀ ਪੰਜਾਬ ਦੇ ਵਿੱਚ ਨਹੀਂ ਆਈ , ਬੇਰੋਜ਼ਗਾਰਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਤੁਸੀਂ ਆਪਣੇ ਆਲੇ ਦੁਆਲੇ ਨਿਗ੍ਹਾ ਮਾਰੋ ਤੁਹਾਨੂੰ ਅਜਿਹੇ ਨੌਜਵਾਨਾਂ ਦਿਸ ਜਾਣਗੇ ਜੋ ਏਨੀਆਂ ਵੱਡੀਆਂ ਵੱਡੀਆਂ ਪੜਾਈਆਂ ਕਰ ਕੇ ਵੀ ਚੰਗੇ ਨੰਬਰ ਲੈ ਕੇ ਵੀ ਕਈ ਸਾਲ ਤੋਂ ਬੇਰੋਜਗਾਰ ਹਨ।

ਕੁੱਝ ਸਮਾਂ ਪਹਿਲਾ ਮੈਂ Final Assault ਇੱਕ ਪੰਜਾਬੀ ਡਾਕੂਮੈਂਟਰੀ ਦੇਖੀ ਜੇ ਤੁਸੀਂ ਉਸ ਵਿੱਚੋ ਹਰ ਇੱਕ ਗੱਲ ਨਾਲ ਨਾ ਵੀ ਸਹਿਮਤ ਹੋਵੋ ਫਿਰ ਵੀ ਇੱਕ ਗੱਲ ਦੇ ਵੱਲ ਤੁਹਾਡਾ ਧਿਆਨ ਜਰੂਰ ਜਾਵੇਗਾ ਕੇ ਪੰਜਾਬ ਸੱਚ ਮੁੱਚ ਰੇਗਿਸਤਾਨ ਬਣਨ ਦੇ ਕੰਡੇ ਤੇ ਹੈ , ਜੇਕਰ ਤੁਸੀਂ 90 ਦੇ ਦਹਾਕੇ ਜਾਂ ਉਸ ਤੋਂ ਪਹਿਲਾ ਦੇ ਜੰਮੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕੇ ਪਾਣੀ ਲੈ ਨਲਕਾ ਹਰ ਘਰ ਦੇ ਵਿੱਚ ਹੁੰਦਾ ਸੀ ਤੇ ਪਾਣੀ ਆਸਾਨੀ ਨਾਲ ਉਪਲੱਭਦ ਹੁੰਦਾ ਸੀ , ਅੱਜ ਕੱਲ ਤੁਸੀਂ ਆਪਣੇ ਪਿੰਡ ਜਾਂ ਸ਼ਹਿਰ ਦੇ ਵਿੱਚ ਕੀਤੇ ਵੀ ਨਲਕਾ ਚਲਦਾ ਦੇਖ ਲਾਓ ਤਾਂ ਆਪਣੀ ਖ਼ੁਸ਼ਕਿਸਮਤੀ ਸਮਝੋ ਉਸ ਨਲਕੇ ਦੀਆ ਫੋਟੋਆਂ ਖਿੱਚੋ ਆਪਣੇ ਆਉਣ ਵਾਲਿਆਂ ਪੀੜੀਆਂ ਲਈ ਅਤੇ ਆਪਣੀ ਫੇਸਬੁੱਕ ਤੇ ਪਾਉਣਾ ਨਾ ਭੁੱਲੋ , ਕਿਉਂ ਕੇ ਅੱਜ ਕੱਲ ਦੇ ਯੁਗ ਚ ਅਸੀਂ ਆਪਣਿਆਂ ਨਾਲੋਂ ਜ਼ਿਆਦਾ ਫੇਸਬੁੱਕ ਤੇ ਜ਼ਿਆਦਾ ਜੁੜੇ ਹੈ

ਗੱਲ ਹੋ ਰਹੀ ਸੀ ਨਲਕਿਆਂ ਦੀ , ਜਦੋ ਕਿਸੇ ਦੇ ਘਰ ਨਲਕੇ ਲਈ ਬੋਰ ਹੁੰਦਾ ਸੀ ਤਾਂ ਸਾਰਾ ਪਿੰਡ ਇਕੱਠਾ ਹੋ ਜਾਣਾ , ਜਦੋ ਪਾਣੀ ਆ ਜਾਣਾ ਤਾਂ ਦਲੀਆ ਵੰਡਿਆ ਜਾਣਾ , ਅੱਜ ਕੱਲ ਸਬਮਰਸੀਬਲ ਹੁੰਦੇ ਨੇ ਸਾਨੂੰ ਦੂਜੇ ਗਵਾਂਢੀ ਦੇ ਘਰ ਪਾਣੀ ਆਉਣ ਦੀ ਖੁਸ਼ੀ ਤਾਂ ਕੀ ਹੋਣੀ , ਸਾਨੂੰ ਟੈਨਸ਼ਨ ਹੋਣ ਲੱਗ ਜਾਂਦੀ ਹੈ ਕੇ ਕੀਤੇ ਸਾਡੇ ਸਬਮਰਸੀਬਲ ਦਾ ਪਾਣੀ ਨਾ ਘੱਟ ਜਾਵੇ।

ਹਰਿਆਣੇ ਰਾਜਸਥਾਨ ਨਾਲ ਪੰਜਾਬ ਦੀ ਲੜਾਈ ਹੋਣੀ ਪੱਕੀ ਹੈ ਇਸ ਦਾ ਕੋਈ ਹੱਲ ਤਾਂ ਸਰਕਾਰਾਂ ਨੂੰ ਕੱਢਣਾ ਹੀ ਪਵੇਗਾ , ਕਿਉਂ ਕੇ ਪਾਣੀ ਕਿੰਨਾ ਥੱਲੇ ਜਾ ਰਿਹਾ ਹੈ ਇਹ ਸਰਕਾਰਾਂ ਨੀ ਬੋਰ ਕਰਨ ਵਾਲੇ ਆਮ ਮਜਦੂਰ ਤੋਂ ਜ਼ਿਆਦਾ ਚੰਗੀ ਤਰ੍ਹਾਂ ਪੁੱਛਿਆ ਜਾਂ ਸਕਦਾ ਹੈ , ਪਿੱਛੇ ਜਹੇ ਬਿਆਸ ਦੇ ਲਾਗੇ ਇੱਕ ਫੈਕਟਰੀ ਕਾਰਣ ਜੋ ਵੀ ਹੋਇਆ ਤਾਂ ਉਹ ਤਾਂ ਸਾਰਿਆਂ ਸਾਹਮਣੇ ਗੱਲ ਆ ਗਈ ਤਾਂ ਸੱਭ ਨੂੰ ਪਤਾ ਚਲ ਗਿਆ ।

ਏਦਾਂ ਦੇ ਕਈ ਹੋਰ ਨੇ ਜਿਹਨਾਂ ਦਾ ਪਤਾ ਸਾਨੂੰ ਨਹੀਂ ਲੱਗਦਾ , ਫੇਸਬੁੱਕ ਤੇ ਸਾਨੂੰ ਕਈ ਹੋਰ ਜਗ੍ਹਾ ਵੀ ਅਜਿਹਾ ਕੁੱਝ ਹੁੰਦਾ ਹੈ ਇਸ ਦਾ ਪਤਾ ਤਾਂ ਲੱਗ ਜਾਂਦਾ ਹੈ , ਪਰ ਉਸ ਚ ਸੱਚਾਈ ਕਿੰਨੀ ਹੈ ਇਹ ਤਾਂ ਸਰਕਾਰਾਂ ਨੂੰ ਪਤਾ ਕਰਨਾ ਚਾਹੀਦਾ ਹੈ , ਕੀ ਇਹ ਸੱਚ ਹੈ?

ਗੰਗਾ ਸਾਫ ਕਰਾਉਣ ਦਾ ਵਾਅਦਾ ਵੀ ਇੱਕ ਲਾਰਾ ਜੇਹਾ ਸਾਬਿਤ ਹੋ ਚੁੱਕਾ ਹੈ , ਸਿਆਸੀ ਪਾਰਟੀਆਂ ਲੋਕਾਂ ਨੂੰ ਧਰਮ ਜਾਤ ਪਾਤ ਦੇ ਨਾਮ ਤੇ ਲੜਾ ਕੇ ਆਪਣੀਆਂ ਰੋਟੀਆਂ ਸੇਕੀ ਜਾ ਰਹੀਆਂ ਹਨ , ਜੇਕਰ ਤੁਹਾਨੂੰ ਵੀ ਲੱਗਦਾ ਹੈ ਕੇ ਸਿਆਸੀ ਪਾਰਟੀਆਂ ਲੋਕਾਂ ਨੂੰ ਮੂਰਖ ਬਣਾ ਕੇ ਬਾਰੀ ਬਾਰੀ ਨਾਲ ਆਮ ਜਨਤਾ ਨੂੰ ਲੁੱਟ ਰਹੀਆਂ ਨੇ ਤਾਂ ਤੁਹਾਡੇ ਕੋਲ 2 ਹੀ ਚਾਰੇ ਹਨ ਜਾਂ ਤਾਂ ਲੁੱਟ ਹੋ ਜਾਓ ਜਾਂ ਓਹਨਾ ਤੋਂ ਸਵਾਲ ਪੁਛੋ ਕਿਉਂ ਕੇ ਸਾਡੇ ਦੇਸ਼ ਦੇ ਵਿੱਚ ਜਿਸ ਮੀਡਿਆ ਦਾ ਕੰਮ ਸਵਾਲ ਪੁੱਛਣਾ ਸੀ ਉਹ ਤਾਂ ਕੁੱਝ ਕਰ ਨਹੀਂ ਰਿਹਾ ਉਹ ਤੁਹਾਡੇ ਸਾਰਿਆਂ ਚ ਵੰਡੀਆਂ ਪਾ ਰਿਹਾ ਹੈ ਤੇ ਤੁਹਾਨੂੰ ਪਤਾ ਵੀ ਨੀ ਲੱਗ ਰਿਹਾ, ਅਗਲੀ ਬਾਰੀ ਤੁਹਾਡੇ ਕੋਲ ਕੋਈ ਵੋਟ ਮੰਗਣ ਆਵੇ ਤਾਂ ਓਹਨਾ ਦੇ ਕੀਤੇ ਵਾਅਦਿਆਂ ਬਾਰੇ ਜਰੂਰ ਪੁੱਛਿਆ ਜਾਣਾ ਚਾਹੀਦਾ ਹੈ।

ਕਦੀ ਸੋਚਿਆ ਹੈ ਕੇ ਸਾਡੇ ਦੇਸ਼ ਦੇ ਵਿੱਚ ਮੁੰਡੇ ਜ਼ਿਆਦਾਤਰ ਬੇਰੋਜਗਾਰ ਨੇ ਤੇ  ਧੀਆਂ ਭੈਣਾਂ ਕੁਵਾਰੀਆ ਬੈਠੀਆਂ ਹਨ,ਨੇਤਾਵਾਂ ਨੂੰ ਕਹੋ ਕੇ ਸ਼ਰਮ ਕਰੋ ਕਿਸਾਨਾਂ ਤੇ ਗਰੀਬਾਂ ਦੇ ਨਾਮ ਤੇ ਰਾਜਨੀਤੀ ਨਾ ਕਰੋ , ਓਹਨਾ ਨੂੰ ਫ੍ਰੀ ਦਾ ਲਾਲਚ ਰੂਪੀ ਟੁਕੜਾ ਦੇਣ ਦੀ ਵਜਾਏ ਓਹਨਾ ਦੇ ਬੱਚਿਆਂ ਨੂੰ ਇੱਜਤ ਦੀਆ ਨੌਕਰੀਆਂ ਦੇਵੋ।

 PUNJAB AND ITS PROBLEMS
PUNJAB AND ITS PROBLEMS

Read more

INDO- PAK Border

Leave a Reply