ਕਿਸੇ ਨਾਲ ਕੀਤਾ “ਮਜ਼ਾਕ” ਹਰ ਵਾਰ ਸੁਣਨ ਵਾਲਿਆਂ ਨੂੰ ਖੁਸ਼ੀ ਨਹੀਂ ਦਿੰਦਾ, ਕਦੀ- ਕਦੀ ਕਿਸੇ ਨਾਲ ਕੀਤਾ ਕੁਝ ਮਜਾਕ ਬਹੁਤ ਗੰਭੀਰ ਅਤੇ ਗ਼ਲਤ ਪ੍ਰਭਾਵ ਪਾ ਦਿੰਦਾ ਹੈ , ਜੋ ਸ਼ਾਇਦ ਸਾਰੀ ਉਮਰ ਉਸ ਦਾ ਪਿੱਛਾ ਨਹੀਂ ਛੱਡਦੇ,ਅੱਜ ਇੱਕ ਅਜਿਹੇ ਵਿਸ਼ੇ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ , ਜਿਸਦਾ ਸਾਹਮਣਾ ਲੱਗਪਗ ਹਰ ਕਿਸੇ ਨੇ ਜਿੰਦਗੀ ਵਿੱਚ ਕੀਤਾ ਹੈ, ਸ਼ਰੀਰਕ ਬਣਤਰ ਤੇ ਸ਼ਰਮ ਮਹਿਸੂਰ ਕਰਨੀ ਜਾ ਕਰਵਾਉਣੀ , ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ Body-Shaming ( ਬੋਡੀ ਸ਼ੇਮਿੰਗ ) ਕਹਿੰਦੇ ਹਨ ।
ਜੇਕਰ ਬੱਚਿਆਂ ਨਾਲ ਇਹ ਸੱਭ ਹੁੰਦਾ ਹੋਵੇ ਤਾਂ ਉਹ ਸਾਰੀ ਉਮਰ ਇਸ ਗੱਲ ਤੋਂ ਉੱਤੇ ਨਹੀਂ ਉੱਠਦਾ ਅਤੇ ਆਪਣੇ ਆਪ ਦੇ ਵਿਚ ਹੀਣ ਭਾਵਨਾ ਭਰ ਲੈਂਦਾ ਹੈ, ਜੋ ਕੇ ਸਾਰੀ ਜਿੰਦਗੀ ਵੀ ਨਹੀਂ ਜਾਂਦੀ।
ਪਤਲੇ ਅਤੇ ਮੋਟੇ ਦੋਨੋਂ ਤਰ੍ਹਾਂ ਦੇ ਆਦਮੀ ਜਾ ਔਰਤਾਂ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਅਸੀਂ ਆਮਤੌਰ ਤੇ ਪਤਲੇ ਵਿਅਕਤੀ ਨੂੰ “ਪਿੰਜਰ” , “ਪਤਲਾ ਪਾਪੜ” ਜਾਂ “ਤੀਲਾ” ਕਹਿ ਕੇ ਚਿੜਾਉਂਦੇ ਹਾਂ ਅਤੇ ਮੋਟੇ ਵਿਅਕਤੀ ਨੂੰ “ਮੋਟੂ” , “ਮੋਟਾ” ਜਾਂ “ਪੇਟੂ” , ਇਸ ਤਰ੍ਹਾਂ ਉਸ ਵਿਅਕਤੀ ਨੂੰ ਚਿੜਾ ਕੇ ਸਾਨੂ ਖੁਸ਼ੀ ਮਿਲਦੀ ਹੋਵੇਗੀ, ਪਰ ਉਸ ਵਿਅਕਤੀ ਦੇ ਆਤਮ ਸਨਮਾਨ ਨੂੰ ਇਹ ਸ਼ਬਦ ਬਹੁਤ ਡੂੰਗੀ ਸੱਟ ਮਾਰਦੇ ਹਨ। Body-Shaming ਹੀਣ ਭਾਵਨਾ ਭਰ ਦਿੰਦੀ ਹੈ ਜੋ ਸਾਰੀ ਜ਼ਿੰਦਗੀ ਤੰਗ ਕਰਦੀ ਹੈ।
ਇਹਨਾਂ ਟਿੱਚਰਾਂ ਦੇ ਨਤੀਜੇ ਵਜੋਂ , ਉਹ ਵਿਅਕਤੀ ਆਪਣੀ ਦਿੱਖ ਨੂੰ ਬਦਲਣ ਲਈ ਕਈ ਬਾਰ ਕੁਝ ਗ਼ਲਤ ਤਰੀਕੇ ਅਪਣਾਉਂਦਾ ਹੈ , ਜਿਸਦੇ ਬਹੁਤ ਗੰਭੀਰ ਸਿੱਟੇ ਨਿਕਲਦੇ ਹਨ , ਜਿਵੇਂ ਕੇ ਜਿਸ ਦਾ ਸ਼ਰੀਰ ਥੋੜਾ ਭਾਰਾ ਹੈ , ਜਾਂ ਜੋ ਸ਼ਰੀਰਕ ਤੌਰ ਤੇ ਦੇਖਣ ਨੂੰ ਕਮਜ਼ੋਰ ਲੱਗਦਾ ਹੈ ਉਹ ਅੱਜਕਲ ਦੀ “ਸਿਹਤ ਬਣਾਉਣ ਵਾਲੀ ਜਗ੍ਹਾ” ਭਾਵ “ਜਿਮ” ਜਾਣਾ ਸ਼ੁਰੂ ਕਰ ਦਿੰਦੇ ਹਨ , ਜੇ ਥੋੜੇ ਸਮੇ ਵਿੱਚ ਉਸਾਰੂ ਨਤੀਜੇ ਨਹੀਂ ਨਿਕਲਦੇ ਤਾ ਫਿਰ ਉਹ ਵਿਅਕਤੀ , ਕਿਸੇ ਮਾਹਿਰ ਦੀ ਸਲਾਹ ਦੇ ਬਿਨਾ ਹੀ ਹਾਈ ਪ੍ਰੋਟੀਨ ਵਾਲੇ ਪਾਊਡਰ ਪੀਣਾ ਸ਼ੁਰੂ ਕਰ ਦਿੰਦੇ ਹਨ , ਸ਼ਰੀਰ ਤੋਂ ਭਾਰੇ ਵਿਅਕਤੀ ਚਰਬੀ ਘਟਾਉਣ ਲਈ ਪਾਊਡਰ ਜਿਸ ਨੂੰ ਕੇ ਫੈਟ ਬਰਨਰ ਕਹਿੰਦੇ ਨੇ , ਦਾ ਪ੍ਰਯੋਗ ਸ਼ੁਰੂ ਕਰ ਦਿੰਦੇ ਹਨ।
ਬਿਨ੍ਹਾਂ ਕਿਸੇ ਯੋਗ ਮਾਹਿਰ ਦੀ ਸਲਾਹ ਦੇ , ਇਹ ਪ੍ਰੋਡਕਟ ਕਿਸੇ ਨੂੰ ਥੋੜੇ ਸਮੇਂ ਵਿੱਚ ਲਾਭ ਤਾ ਦੇ ਸਕਦੇ ਨੇ , ਪਰ ਬਾਅਦ ਵਿੱਚ ਇਹਨਾਂ ਦੇ ਗ਼ਲਤ ਪ੍ਰਭਾਵ ਪੈਂਦੇ ਹਨ, ਇਹਨਾਂ ਦੀ ਵਰਤੋਂ ਛੱਡਣ ਤੇ ਸ਼ਰੀਰ ਮੁੜ ਪਹਿਲਾ ਵਾਲੀ ਸਤਿਥੀ ਵਿੱਚ ਆ ਜਾਂਦਾ ਹੈ , ਇਸ ਲਈ ਲੋਕੀ ਇਹਨਾਂ ਚੀਜਾਂ ਦਾ ਲਗਾਤਾਰ ਪ੍ਰਯੋਗ ਕਰਦੇ ਰਹਿੰਦੇ ਹਨ ਜਿਸ ਦੇ ਨਤੀਜੇ ਉਹ ਬਾਅਦ ਵਿੱਚ ਭੁਗਤਦੇ ਹਨ,ਇਸ ਤੋਂ ਇਲਾਵਾ ਆਪਣੀ ਸ਼ਰੀਰਕ ਬਣਤਰ ਨੂੰ ਲੈ ਕੇ ਆਦਮੀ ਅਤੇ ਔਰਤਾਂ “ਤਣਾਅ” ਵਿੱਚ ਆ ਜਾਂਦੇ ਹਨ ਅਤੇ ਉਹ ਸਮਾਜ ਨਾਲੋਂ ਅਲੱਗ ਤੇ “ਇਕੱਲਾਪਣ” ਮਹਿਸੂਸ ਕਰਦੇ ਹਨ, ਇਹ ਸੱਭ ਓਹਨਾ ਦੀ ਮਾਨਸਿਕ ਸਿਹਤ ਤੇ ਬੁਰਾ ਪ੍ਰਭਾਵ ਪਾਉਂਦੇ ਹਨ।
ਬੇਸ਼ੱਕ ਅੱਜਕਲ ਹਰ ਇੱਕ ਨੂੰ ਆਪਣੀ ਗੱਲ ਕਹਿਣ ਦੀ ਪੂਰੀ ਆਜ਼ਾਦੀ ਹੈ , ਪਰ ਸਾਨੂੰ ਫਿਰ ਵੀ ਗੱਲ ਕਰਦੇ ਸਮੇਂ ਅਗਲੇ ਦੀਆ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ , ਅੱਜਕਲ ਦੇ ਪਦਾਰਥਵਾਦੀ ਯੁੱਗ ਵਿੱਚ ਹਰ ਕੋਈ ਸੋਹਣਾ ਦਿਖਣਾ ਚਾਹੁੰਦਾ ਹੈ ਤੇ ਨੌਜਵਾਨ ਕੁੜੀਆਂ ਮੁੰਡੇ ਆਪਣੀ ਦਿੱਖ ਤੇ ਸੱਭ ਤੋਂ ਵੱਧ ਧਿਆਨ ਦਿੰਦੇ ਹਨ, ਜੋ ਕੇ ਅਸਿੱਧੇ ਤੌਰ ਤੇ ਇਹਨਾਂ ਵਿੱਚ “ਸੋਹਣਾ ਦਿਖਣ” ਦਾ ਤਣਾਅ ਪੈਦਾ ਕਰਦਾ ਹੈ।
ਸਾਨੂੰ ਚਾਹੀਦਾ ਹੈ ਕੇ ਕਿਸੇ ਨੂੰ ਉਸ ਦੀ ਸ਼ਰੀਰਕ ਬਣਤਰ ਕਰ ਕੇ ਮਜ਼ਾਕ ਦਾ ਪਾਤਰ ਨਾ ਬਣਾਈਏ ਸਗੋਂ ਉਸ ਨੂੰ ਖੁਦ ਨੂੰ ਤੰਦਰੁਸਤ ਰੱਖਣ ਲਈ ਉਸਾਰੂ ਢੰਗਾਂ ਤੋਂ ਜਾਣੂ ਕਰਾਈਏ , ਜੋ ਉਸ ਦੀ ਮਾਨਸਿਕਤਾ ਤੇ ਵੀ ਵਧੀਆ ਪ੍ਰਭਾਵ ਪਾਉਣਗੇ , ਸਾਨੂੰ ਸੱਭ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕੇ ਸਮਾਜ ਵਿੱਚ ਰਹਿੰਦੇ ਹਰ ਵਿਅਕਤੀ ਵਿੱਚ ਕੁਝ ਨਾ ਕੁਝ ਵਿਲੱਖਣ ਹੁੰਦਾ ਹੈ ਅਤੇ ਏਹੀ ਗੱਲ ਸਾਡੇ ਸਮਾਜ ਨੂੰ ਵਿਲੱਖਣਤਾ ਪ੍ਰਦਾਨ ਕਰਦੀ ਹੈ।
ਇਸ ਲਈ ਸਾਨੂੰ ਇਸ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਭਾਵੇ ਉਹ ਔਰਤ ਹੋਵੇ ਜਾਂ ਮਰਦ ਉਸ ਦੀਆ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ , ਲੋੜ ਹੈ ਆਪਣੇ ਪਰਿਵਾਰ ਮਿੱਤਰਾ ਤੇ ਰਿਸ਼ਤੇਦਾਰਾ ਨੂੰ Body-Shaming ( ਬੋਡੀ ਸ਼ੇਮਿੰਗ ) ਤੋਂ ਜਾਣੂ ਕਰਵਾਉਣ ਲਈ।
Read more
ਕੋਈ ਝੂਠੀ ਤਸੱਲੀ ਹੀ ਦੇ ਦਿਓ ਕੇ ਸਾਡਾ ਦੇਸ਼ ਤਬਾਹ ਨਹੀਂ ਹੋ ਰਿਹਾ ਕਿਉਂ ਕੇ ਪੰਜਾਬ ਤਾਂ ਲੁੱਟਿਆ ਜਾ ਚੁੱਕਾ ਹੈ….