ਜੀ ਹਾਂ ਬਿਲਕੁੱਲ ਤੁਹਾਡੇ ਬਾਰੇ ਹੀ ਗੱਲ ਹੋ ਰਹੀ ਹੈ
ਜੀ ਹਾਂ ਬਿਲਕੁੱਲ ਤੁਹਾਡੇ ਬਾਰੇ ਹੀ ਗੱਲ ਹੋ ਰਹੀ ਹੈ , ਜਿਹਨਾਂ ਦੀਆ ਮਾਵਾਂ ਹਾਕਾਂ ਮਾਰ ਮਾਰ ਕੇ ਥੱਕ ਜਾਂਦੀਆਂ ਨੇ ਕੇ ਧੀਏ/ਪੁੱਤ ਫੋਨ ਛੱਡ ਦੇ ਆਣ ਕੇ ਰੋਟੀ ਖਾ ਲਾ , ਇਹਦੇ ਨਾਲ ਹੀ ਚਿੰਬੜੇ ਰਹਿੰਦੇ ਆ , ਆਪਣੀ ਮਾਂ ਨਾਲ ਬਾਅਦ ਚ ਗੱਲ ਕਰ ਲਈ ਪਹਿਲਾ ਪੜ ਲਾ।
ਅੱਜ ਦੇ ਜਮਾਨੇ ਚ ਜੇਕਰ ਤੁਸੀਂ ਕਿਸੇ ਅਜਿਹੇ ਕੁੜੀ ਜਾਂ ਮੁੰਡੇ ਜਿਸ ਨੇ ਇਹ ਗੱਲ ਕਦੇ ਆਪਣੇ ਘਰਦਿਆਂ ਤੋਂ ਨਹੀਂ ਸੁਣੀ ਉਸ ਨੂੰ ਜਾਣਦੇ ਹੋ ਤਾਂ ਉਸ ਨਾਲ ਬਿਨਾ ਸੋਚੇ ਸਮਝੇ ਵਿਆਹ ਕਰ ਲਾਓ :p
ਉੱਪਰਲੀ ਗੱਲ ਤਾਂ ਚਲੋ ਮਜਾਕ ਦੀ ਹੈ
ਉੱਪਰਲੀ ਗੱਲ ਤਾਂ ਚਲੋ ਮਜਾਕ ਦੀ ਹੈ , ਕਦੀ ਨਾ ਕਦੀ ਅਸੀਂ ਸਾਰਿਆਂ ਨੇ ਹੀ ਇਹ ਗੱਲਾਂ ਸੁਣੀਆਂ ਨੇ ਕਿਉਂ ਕੇ ਅਸੀਂ ਫੋਨ ਜਾਂ ਕੰਪਿਊਟਰ ਚ ਏਨਾ ਵੜ ਜਾਂਦੇ ਆ ਕੇ ਸਾਡੇ ਘਰਦੇ ਅਕਸਰ ਸਾਡੇ ਤੋਂ ਚਿੜ ਜਾਂਦੇ ਨੇ , ਸਾਨੂੰ ਲੱਗਦਾ ਹੈ ਘਰਦੇ ਸਾਡੀ ਗੱਲ ਨੀ ਸਮਝ ਸਕਦੇ , ਘਰਦਿਆਂ ਨੂੰ ਲੱਗਦਾ ਹੈ ਕੇ ਨਿਆਣੇ ਸਾਡੀ ਗੱਲ ਸੁਣਦੇ ਨਹੀਂ, ਇਸੇ ਬਹਿਸ ਭਸਾਈਏ ਚ ਘਰ ਦਾ ਮਹੌਲ ਗਰਮ ਹੋ ਜਾਂਦਾ , ਰੋਟੀ ਵੀ ਠੰਡੀ ਹੋ ਹੀ ਜਾਂਦੀ ਹੈ :p . ।
ਰਾਤ ਨੂੰ ਫੋਨ ਮੂੰਹ ਉੱਤੇ ਕਿੰਨੀ ਬਾਰ ਲੰਮਿਆਂ ਪਿਆ ਦੇ ਡਿਗਿਆ ਹੋਣਾ ਇਹ ਤੁਹਾਨੂੰ ਵੀ ਯਾਦ ਨੀ ਹੁਣਾ ਕਿਉਂ ਕੇ ਇਹ ਸਾਰਿਆਂ ਨਾਲ ਹੁੰਦਾ ਹੈ ਤੁਹਾਡੇ ਇਕੱਲਿਆਂ ਨਾਲ ਨਹੀਂ ।
ਰਾਤ ਨੂੰ ਫੋਨ ਦੀ light ਘੱਟ ਕਰ ਕੇ
ਰਾਤ ਨੂੰ ਫੋਨ ਦੀ light ਘੱਟ ਕਰ ਕੇ ਰਜਾਈ ਚ ਫੋਨ ਤੇ ਚੈਟ game , ਗਾਣੇ ਜਾਂ ਕੋਈ ਹੋਰ ਪ੍ਰੋਗਰਾਮ ਹੈਡਫੋਨ ਲਾ ਕੇ ਅਸੀਂ ਸਾਰਿਆਂ ਨੇ ਜਰੂਰ ਸੁਣੇ ਹਨ , ਫੋਨ ਹੱਥ ਚ ਏਨਾ ਫੜ ਕੇ ਥੱਲੇ ਨੂੰ ਦੇਖਦੇ ਆ ਕੇ ਗਰਦਨ ਤਾਂ ਦੁਖਦੀ ਹੈ ਹੀ ਜਿਸ ਹੱਥ ਚ ਫੋਨ ਫੜ ਦੇ ਹਾਂ ਉਸ ਹੱਥ ਦੀ ਚੀਚੀ ਤੇ ਨਿਸ਼ਾਨ ਜਾਂ ਉਸ ਦੀ shape ਦੂਜੀ ਚੀਚੀ ਨਾਲੋਂ change ਹੋ ਜਾਂਦੀ ਹੈ, ਨਹੀਂ ਮੈਂ ਝੂਠ ਨਹੀਂ ਬੋਲ ਰਿਹਾ ਤੁਸੀਂ ਆਪਣੇ ਹੱਥ ਦੇਖ ਸਕਦੇ ਹੋ , ਅਤੇ ਜੇਕਰ ਏਦਾਂ ਨਹੀਂ ਹੈ ਤਾਂ ਤੁਸੀਂ ਮੁਬਾਰਕਬਾਦ ਦੇ ਪਾਤਰ ਹੋ ਤੁਸੀਂ ਫੋਨ ਘੱਟ use ਕਰਦੇ ਹੋ ।
ਫੋਨ ਜਾਂ ਕੰਪਿਊਟਰ ਦਾ use ਜੇ ਘੱਟ ਕੀਤਾ ਜਾਵੇ ਫਿਰ ਤਾਂ ਬਹੁਤ ਚੰਗਾ ਹੈ
ਫੋਨ ਜਾਂ ਕੰਪਿਊਟਰ ਦਾ use ਜੇ ਘੱਟ ਕੀਤਾ ਜਾਵੇ ਫਿਰ ਤਾਂ ਬਹੁਤ ਚੰਗਾ ਹੈ ਜੇਕਰ ਅਜਿਹਾ ਕਰਨਾ ਔਖਾ ਹੈ ਤਾਂ ਹਰ 15 ਜਾਂ 20 minutes ਬਾਅਦ ਇੱਕ ਬ੍ਰੇਕ ਲੈ ਲਿਆ ਜਾਵੇ , ਜ਼ਿਆਦਾ time ਤੱਕ ਇਕੋ position ਤੇ ਖੜੇ ਰਹਿਣਾ ਜਾਂ ਬੈਠਣਾ ਵੀ ਹਾਨੀਕਾਰਕ ਹੈ ਇਸ ਲਈ ਆਪਣੇ posture ਨੂੰ ਠੀਕ ਰੱਖਿਆ ਜਾਵੇ , ਬੈਲੰਸ ਬਣਾਈ ਰੱਖਣਾ ਸਾਰੇ ਪਾਸੇ ਵੀ ਜਰੂਰੀ ਹੈ ਫੋਨ ਹੱਥ ਚ ਫੜ ਕੇ ਫੋਨ ਤੇ chatting ਤੇ ਘਰਦਿਆਂ ਨਾਲ ਗੱਲ ਬਾਤ ਦੋਵੇ ਹੋ ਸਕਦੇ ਹਨ ਪਰ ਇਹ ਜਰੂਰ ਹੈ ਕੇ ਥੋੜਾ ਧਿਆਨ ਦੇਣ ਦੀ ਲੋੜ ਹੈ ਇਹ ਨਾ ਹੋਵੇ “ਦੁਵਿਧਾ ਮੇਂ ਦੋਨੋ ਗਏ ਮਾਇਆ ਮਿਲੀ ਨਾ ਰਾਮ” :p