ਮੇਰੀ ਸਹੇਲੀ – ਉਹ ਮੈਨੂੰ ਹੱਦ ਤੋਂ ਵੱਧ ਪਿਆਰ ਕਰਦੀ ਹੈ

ਮੇਰੀ ਸਹੇਲੀ

ਉਹ ਮੈਨੂੰ ਹੱਦ ਤੋਂ ਵੱਧ ਪਿਆਰ ਕਰਦੀ ਹੈ ,

ਮੈਨੂੰ ਕਹਿੰਦੀ ਹੈ ਤੇਰੇ ਬਿਨਾ ਜੀ ਨੀ ਸਕਦੀ ,

ਜਦ ਵੀ ਮਿਲਦੀ ਹੈ ਘੁੱਟ ਕੇ ਜੱਫੀ ਪਾ ਲੈਂਦੀ ਹੈ ,

ਮੈਨੂੰ ਛੱਡਣਾ ਨੀ ਚਾਹੁੰਦੀ ,

ਮੈਂ ਉਸ ਨੂੰ ਡਰਾ ਕੇ ਆਪਣੇ ਆਪ ਨੂੰ ਛੱਡਉਂਦਾ ਹਾਂ……

 

ਉਹ ਕਹਿੰਦੀ ਹੈ “ਮੈਂ ਤੇਰੀ ਜਾਤ ਧਰਮ ਤੋਂ ਕੀ ਲੈਣਾ” ,

ਮੈਨੂੰ ਤੇਰੇ ਨਾਲ ਪਿਆਰ ਹੈ ,

ਇਹ ਸੁਣ ਕੇ ਮੈਂ ਅਕਸਰ ਖੁਸ਼ ਹੋ ਜਾਂਦਾ ਹਾਂ,

ਤੇ ਬੱਝੇ ਰਹਿਣ ਦਾ ਦਿਲ ਕਰਦਾ ਹੈ ,

ਉਸ ਦੇ ਪਿਆਰ ਦੇ ਵਿੱਚ…….

 

ਮੁਲਾਕਾਤਾਂ ਲਈ ਅਕਸਰ ਮੈਂ ਮਿੰਨਤਾਂ ਕਰਦਾ ਹਾਂ ,

ਤੇ ਉਹ ਅਕਸਰ ਮੈਨੂੰ ਇੰਤਜਾਰ ਕਰਾਉਂਦੀ ਹੈ ,

ਆਉਂਦੀ ਜਰੂਰ ਹੈ ,

ਪਰ ਨਵਾਂ ਬਹਾਨਾ ਲੈ ਕੇ ,

ਜਿਸ ਨੂੰ ਮੈਂ ਮੰਨ ਲੈਂਦਾ ਹਾਂ ਕੇ ਸੱਚ ਹੈ ……..

 

ਹੁਣ ਤੂੰ ਮੇਰੇ ਕੋਲ ਨਹੀਂ ਹੈ ਇਸ ਵੇਲੇ ,

ਮੇਰੇ ਤੋਂ ਥੋੜਾ ਦੂਰ ਹੈ ,

ਗੱਲ ਵੀ ਹੋ ਜਾਂਦੀ ਹੈ ,

ਪਰ ਉਹ ਗੱਲ ਨੀ ਬਣਦੀ………

 

ਮੈਨੂੰ ਯਾਦ ਹੈ ਮੇਰੀ ਛੋਟੀ ਭੈਣ ਨੇ ਕਿਹਾ ਸੀ ,

“ਭਾਜੀ ਓਹਨੇ ਚਿੰਬੜ ਜਾਣਾ ਤੁਹਾਨੂੰ “,

ਤੂੰ ਚਿੰਬੜ ਗਈ ਹੈ ,

ਮੇਰੀ ਰੂਹ ਨੂੰ ,

 

ਕਾਸ਼ ਮੈਂ ਜ਼ਿਆਦਾ ਨਾ ਸੋਚਦਾ ……….

ਕਾਸ਼ ਮੈਂ ਪਿਆਰ ਚ ਨਾ ਪੈਂਦਾ ……….

ਕਾਸ਼ ਤੂੰ ਏਨੀ ਚੰਗੀ ਨਾ ਹੁੰਦੀ …….

ਕਾਸ਼ ਤੂੰ ਮੇਰੀ ਕਾਲਪਨਿਕ ਪ੍ਰੇਮਿਕਾ ਨਾ ਹੁੰਦੀ …………….

© ALL RIGHT RESERVED BY THE  AUTHOR AMARPREET SINGH LEHAL  AND  apnaranglapunjab.com

Leave a Reply