ਹੁਸ਼ਿਆਰਪੁਰੀਆਂ ਲਈ ਖੁਸ਼ਖਬਰੀ! ਹੁਸ਼ਿਆਰਪੁਰ ਤੋਂ ਬੀਜੇਪੀ ਸੰਸਦ ਮੈਂਬਰ ਸੋਮ ਪ੍ਰਕਾਸ਼ ਵੀ ਪੀਐਮ ਮੋਦੀ ਦੇ ਮੰਤਰੀ ਮੰਡਲ ਦਾ ਹਿੱਸਾ ਬਣਨਗੇ।

ਹੁਸ਼ਿਆਰਪੁਰੀਆਂ ਲਈ ਖੁਸ਼ਖਬਰੀ! ਹੁਸ਼ਿਆਰਪੁਰ ਤੋਂ ਬੀਜੇਪੀ ਸੰਸਦ ਮੈਂਬਰ ਸੋਮ ਪ੍ਰਕਾਸ਼ ਵੀ ਪੀਐਮ ਮੋਦੀ ਦੇ ਮੰਤਰੀ ਮੰਡਲ ਦਾ ਹਿੱਸਾ ਬਣਨਗੇ।

ਏਬੀਪੀ ਸਾਂਝਾ ਦੀ ਖ਼ਬਰ ਅਨੁਸਾਰ ਸੋਮ ਪ੍ਰਕਾਸ਼ ਨੇ ਪੁਸ਼ਟੀ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਵੀ ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਨਾਲ ਮੰਤਰੀ ਦੇ ਅਹੁਦੇ ਦੀ ਸਹੁੰ ਚੁਕੱਣਗੇ।

ਹੁਸ਼ਿਆਰਪੁਰ ਰਿਜ਼ਰਵਡ ਸੀਟ ਹੈ , ਸੋਮ ਪ੍ਰਕਾਸ਼ ਰਿਟਾਇਰਡ ਆਈਐਸ ਅਫਸਰ ਹਨ ਅਤੇ ਉਹ ਜਲੰਧਰ ਦੇ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹਨ , ਸੋਮ ਪ੍ਰਕਾਸ਼ ਪਹਿਲੀ ਵਾਰ ਐਮਪੀ ਬਣੇ ਹਨ। ਉਨ੍ਹਾਂ ਨੂੰ ਵਿਜੇ ਸਾਂਪਲਾ ਦੀ ਟਿਕਟ ਕੱਟ ਕੇ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ।

ਸੋਮ ਪ੍ਰਕਾਸ਼ 2009 ਦੇ ਜਨਰਲ ਇਲੈਕਸ਼ਨ ਚ ਵੀ ਹੋਸ਼ਿਆਰਪੁਰ ਤੋਂ ਚੋਣ ਲੜੇ ਸਨ ਪਰ ਉਹ ਉਸ ਸਮੇਂ ਕੁੱਝ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।

ਹੋਸ਼ਿਆਰਪੁਰ ਵਿਕਾਸ ਦੇ ਮਾਮਲੇ ਚ ਆਪਣੇ ਨਾਲ ਦੇ ਜਿਲਿਆਂ ਤੋਂ 50 ਸਾਲ ਪਿੱਛੇ ਹੈ , ਨਾ ਹੀ ਕੋਈ ਵੱਡਾ ਸਰਕਾਰੀ ਹਸਪਤਾਲ AIMS ਨਾ ਹੀ ਕੋਈ IIT ਜਾ ਕੋਈ ਯੂਨੀਵਰਸਿਟੀ ਹੈ , ਸੋਮ ਪ੍ਰਕਾਸ਼ ਹੁਣਾ ਦੇ ਮੋਦੀ ਮੰਤਰੀ ਮੰਡਲ ਚ ਸ਼ਾਮਿਲ ਹੋਣ ਤੇ ਇਲਾਕੇ ਦੇ ਲੋਕਾਂ ਚ ਕਾਫੀ ਉਤਸ਼ਾਹ ਹੈ।

ਉਨ੍ਹਾਂ ਤੋਂ ਇਲਾਵਾ ਪੰਜਾਬ ਤੋਂ ਹਰਸਿਮਰਤ ਬਾਦਲ ਦੇ ਮੰਤਰੀ ਵਜੋਂ ਪੀਐਮ ਨਾਲ ਸਹੁੰ ਚੁੱਕਣ ਦੀਆਂ ਚਰਚਾਵਾਂ ਹਨ। ਹਰਸਿਮਰਤ ਕੌਰ ਮੋਦੀ ਦੇ ਪਿਛਲੇ ਕਾਰਜਕਾਲ ਵਿੱਚ ਵੀ ਫੂਡ ਪ੍ਰੋਸੈਸਿੰਗ ਮੰਤਰੀ ਰਹਿ ਚੁੱਕੇ ਹਨ।

news source : https://abpsanjha.abplive.in/punjab/hoshiarpur-som-prakash-will-take-oath-with-pm-modi-477050

Leave a Reply