ਪਿੰਡ ਮੰਡੀ ਕਲਾਂ ਚ ਹਰਸਿਮਰਤ ਕੌਰ ਬਾਦਲ ਨੂੰ ਪਿੰਡ ‘ਚ ਵੜਨ ਤੋਂ ਰੋਕਿਆ, ਪਿੰਡ ਦੇ ਬਾਹਰ ਲਾਇਆ ਧਰਨਾ ।
ਚੋਣਾਂ ਵਿੱਚ ਕਈ ਪਾਰਟੀਆਂ ਨੂੰ ਕਈ ਪਿੰਡਾਂ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਇਸੇ ਲੜੀ ਦੇ ਵਿੱਚ ਅੱਜ
ਪਿੰਡ ਮੰਡੀ ਕਲਾਂ ਚ ਹਰਸਿਮਰਤ ਕੌਰ ਬਾਦਲ ਨੂੰ ਪਿੰਡ ‘ਚ ਵੜਨ ਤੋਂ ਰੋਕ ਦਿੱਤਾ ਗਿਆ , ਵਿਰੋਧ ਦੇ ਕਾਰਨ ਅਕਾਲੀ ਪਿੰਡ ਦੇ ਵਿੱਚ ਦਾਖ਼ਲ ਨਹੀਂ ਹੋ ਸਕੇ।
ਏਬੀਪੀ ਸਾਂਝਾ ਦੀ ਖ਼ਬਰ ਦੇ ਮੁਤਾਬਿਕ ਅਕਾਲੀਆਂ ਨੇ ਪਿੰਡ ਚ ਸਰਕਾਰ ਅਤੇ ਪੁਲਿਸ ਦੀਆ ਵਧੀਕੀਆਂ ਦੇ ਖਿਲਾਫ ਧਰਨਾ ਲਾਇਆ ,ਧਰਨੇ ਦੌਰਾਨ ਅਕਾਲੀ ਵਰਕਰਾਂ ਨੇ ਕਾਂਗਰਸ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਖ਼ਬਰ ਦੇ ਅਨੁਸਾਰ ਧਰਨਾ ਪਿੰਡ ਚ ਨਾ ਦਾਖ਼ਲ ਹੋਣ ਦੇ ਖਿਲਾਫ ਸੀ।
ਅਕਾਲੀ ਪਿੰਡ ਵਾਲਿਆਂ ਦੇ ਵਿਰੋਧ ਨੂੰ ਕਾਂਗਰਸ ਤੋਂ ਪ੍ਰੇਰਿਤ ਦਸ ਰਹੇ ਹਨ।
News Source: click this link