ਸੀਬੀਐਸਈ ਦਸਵੀਂ ਦਾ ਨਤੀਜਾ – ਬਠਿੰਡਾ ਦੀ ਮਾਨਿਆ ਨੇ ਇਸ ਪ੍ਰੀਖਿਆ ਨੂੰ 500 ਵਿੱਚੋਂ 499 ਅੰਕ ਲੈ ਕੇ ਕੀਤਾ ਟਾਪ।

ਸੀਬੀਐਸਈ ਦਸਵੀਂ ਦਾ ਨਤੀਜਾ ਅੱਜ ਐਲਾਨਿਆ ਜਾ ਚੁੱਕਿਆ ਹੈ ਤੇ ਸਾਡੇ ਪੰਜਾਬੀਆਂ ਦੇ ਲਈ ਮਾਣ ਦੀ ਗੱਲ ਹੈ ਕੇ ਬਠਿੰਡਾ ਦੀ ਮਾਨਿਆ ਨੇ ਇਸ ਪ੍ਰੀਖਿਆ ਨੂੰ 500 ਵਿੱਚੋਂ 499 ਅੰਕ ਲੈ ਕੇ ਟਾਪ ਕੀਤਾ ਹੈ।

ਮਾਨਿਆ ਦੇ ਨਾਲ ਹੋਰ 12 ਵਿਦਿਆਰਥੀਆਂ ਨੇ ਵੀ 500 ਵਿਚੋਂ 499 ਅੰਕ ਪ੍ਰਾਪਤ ਕਰ ਕੇ ਟਾਪ ਕੀਤਾ ,ਮਾਨਿਆ ਬਠਿੰਡਾ ਦੇ ਸੇਂਟ ਜੇਵੀਅਰ ਸਕੂਲ ਦੀ ਵਿਦਿਆਰਥਣ ਹੈ।

ਅੱਜ ਦੇ ਇਤਿਹਾਸਿਕ ਮੌਕੇ ਤੇ ਮਾਨਿਆ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ ਓਹਨਾ ਨੂੰ ਕੁੱਖਾਂ ਚ ਨਹੀਂ ਮਾਰ ਦੇਣਾ ਚਾਹੀਦਾ , ਮਾਨਿਆ ਨੇ ਦੱਸਿਆ ਕੇ ਉਹ ਉਹ ਡਾਕਟਰ ਬਣਨਾ ਚਾਹੁੰਦੀ ਹੈ।

ਮਾਨਿਆ ਦੇ ਪਿਤਾ ਜੀ ਨੇ ਦੱਸਿਆ ਕੇ ਉਹ ਰੋਜ਼ ਤਿੰਨ ਵਜੇ ਤੋਂ 8 ਵਜੇ ਤਕ ਪੜ੍ਹਦੀ ਸੀ। ਕਦੀ ਸਵੇਰੇ ਤੇ ਕਦੀ ਦੇਰ ਰਾਤ ਤਕ ਵੀ ਪੜ੍ਹਾਈ ਕਰਦੀ ਸੀ। ਉਹ ਟੀਵੀ ਬਹੁਤ ਘੱਟ ਵੇਖਦੀ ਸੀ

Leave a Reply