ਦਾਲਾਂ ਖਾਣ ਦੇ ਫਾਇਦੇ – ਸਾਡੇ ਵਿੱਚੋ ਬਹੁਤ ਸਾਰੇ ਅਜਿਹੇ ਲੋਕ ਹੋਣਗੇ, ਜੋ ਖਾਣੇ ਵਿੱਚ ਕਈ ਦਾਲਾਂ ਖਾਣੀਆਂ ਪਸੰਦ ਨਹੀਂ ਕਰਦੇ ਹੋਣਗੇ , ਪਰ ਦਾਲਾਂ ਦੇ ਬਿਨਾ ਸਾਡੀਆਂ ਰਸੋਈਆ ਤੇ ਖੁਰਾਕਾਂ ਅਧੂਰੀਆਂ ਨੇ,ਸਾਡੇ ਘਰਾਂ ਦੇ ਵਿੱਚ ਲੱਗ ਪੱਗ ਹਰ ਰੋਜ ਦਾਲ ਤਾਂ ਬਣਦੀ ਹੀ ਹੈ।
ਦਾਲਾਂ ਖਾਣ ਦੇ ਫਾਇਦੇ- ਦਾਲਾਂ ਦੇ , ਸ਼ਰੀਰ ਨੂੰ ਫਾਇਦੇ ।
ਵਿਟਾਮਿਨ, ਆਇਰਨ ਤੇ ਮਿਨਰਲਸ ਦਾ ਸਰੋਤ। – ਦਾਲਾਂ ਖਾਣ ਦੇ ਫਾਇਦੇ
ਦਾਲਾਂ ਦੇ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ , ਇਸ ਦੇ ਇਲਾਵਾ ਵਿਟਾਮਿਨ, ਆਇਰਨ ਤੇ ਮਿਨਰਲਸ ਵੀ ਹੁੰਦੇ ਹਨ , ਜੋ ਸਾਡੇ ਲਈ ਬਹੁਤ ਫਾਇਦੇਮੰਦ ਨੇ ਤੇ ਸ਼ਰੀਰ ਨੂੰ ਤੰਦੁਰੁਸਤ ਰੱਖਣ ਦੇ ਲਈ ਸਹਾਈ ਸਾਬਿਤ ਹੁੰਦੇ ਹਨ।
ਦਾਲਾਂ ਦਾ ਪਾਣੀ ਪੇਟ ਖਰਾਬ ਹੋਣ ਦੀ ਸਥਿਤੀ ਚ ਸਹਾਈ -ਦਾਲਾਂ ਖਾਣ ਦੇ ਫਾਇਦੇ
ਬੁਖਾਰ ਤੇ ਕਾਬਜ ਦੀ ਸਮੱਸਿਆ ਦੇ ਵਿੱਚ ਦਾਲ ਖਾਣੀ ਬਹੁਤ ਫਾਇਦੇਮੰਦ ਹੈ , ਖਾਸ ਕਰ ਕੇ ਬੱਚਿਆਂ ਨੂੰ ਦਾਲ ਦਾ ਪਾਣੀ ਪਿਲਾਉਣਾ ਚਾਹੀਦਾ ਹੈ ਕਿਊ ਕੇ ਇਹ ਹਲਕਾ ਹੁੰਦਾ ਹੈ ਪਾਚਣ ਵਿੱਚ ਕੋਈ ਤੰਗੀ ਨਹੀਂ ਕਰਦਾ।
ਪ੍ਰੋਟੀਨ ਦਾ ਬੇਹਤਰੀਨ ਸਰੋਤ। -ਦਾਲਾਂ ਖਾਣ ਦੇ ਫਾਇਦੇ
ਦਾਲਾਂ ਪ੍ਰੋਟੀਨ ਦਾ ਖਜਾਨਾ ਨੇ , ਜੇਕਰ ਤੁਸੀਂ ਸ਼ਾਖਾਹਾਰੀ ਹੋ ਤਾਂ ਤੁਹਾਡੇ ਲਈ ਇਸ ਤੋਂ ਜ਼ਿਆਦਾ ਚੰਗਾ ਪ੍ਰੋਟੀਨ ਦਾ ਸਰੋਤ ਹੋਰ ਕੋਈ ਨਹੀਂ ਹੈ , ਕਿਉਂ ਕੇ ਦਾਲਾਂ ਦੇ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ,ਕੋਈ ਵੀ ਦਾਲ ਹੋਵੇ ਭਾਵੇ ਹੋ ਮੂੰਗ ਦਾਲ ਹੋਵੇ ਛੋਲਿਆਂ ਦੀ ਜਾ ਕੋਈ ਹੋਰ।
ਕੋਲੇਸਟ੍ਰੋਲ ਘੱਟ ਕਰਣ ਦੇ ਵਿੱਚ ਸਹਾਇਕ। ਦਾਲਾਂ ਖਾਣ ਦੇ ਫਾਇਦੇ
ਦਾਲਾਂ ਦੇ ਵਿੱਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਖੂਨ ਦੇ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਨੂੰ ਘੱਟ ਕਰਦਾ ਹੈ , ਜਿਸ ਦੇ ਘਟਣ ਨਾਲ ਦਿਲ ਦੀਆ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।
ਪਾਚਣ ਦੇ ਲਈ ਫਾਇਦੇਮੰਦ। – ਦਾਲਾਂ ਖਾਣ ਦੇ ਫਾਇਦੇ
ਦਾਲਾਂ ਕਬਜ ਨੂੰ ਦੂਰ ਕਰਣ ਵਿੱਚ ਸਹਾਇਤਾ ਕਰਦੀਆਂ ਹਨ , ਪੇਟ ਖਰਾਬ ਹੋਣ ਦੀ ਸਤਿਥੀ ਦੇ ਵਿੱਚ ਖਿਚੜੀ ਤਾਹੀ ਬਣਾਈ ਜਾਂਦੀ ਹੈ ਕਿਉਂ ਕੇ ਇਹ ਜਲਦੀ ਪਚਦੀ ਹੈ,ਦਾਲਾਂ ਖਾਣ ਨਾਲ ਪਾਚਣ ਦੀਆ ਸਮੱਸਆ ਠੀਕ ਹੁੰਦੀਆਂ ਹਨ।
ਦਿਲ ਦੇ ਲਈ ਫਾਇਦੇਮੰਦ। – ਦਾਲਾਂ ਖਾਣ ਦੇ ਫਾਇਦੇ
ਦਾਲਾਂ ਦੇ ਵਿੱਚ ਬਹੁਤ ਜ਼ਿਆਦਾ ਫਾਇਬਰ ਹੁੰਦਾ ਹੈ ,ਜੋ ਦਿੱਲ ਦੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ , ਇਸ ਦੇ ਇਲਾਵਾ ਇਸ ਦੇ ਵਿੱਚ ਮੈਗਨੀਸ਼ੀਅਮ ਵੀ ਹੁੰਦਾ ਹੈ ਜੋ ਖੂਨ ਦਾ ਸੰਚਾਰ ਸਹੀ ਰੱਖਦਾ ਹੈ , ਸ਼ਰੀਰ ਦਾ ਪੋਸ਼ਣ ਤੇ ਬੋਡੀ ਨੂੰ ਓਕ੍ਸੀਜਨ ਦੀ ਸਪਲਾਈ ਕਰਦਾ ਹੈ।
ਖੂਨ ਸਾਫ ਕਰਦਾ ਹੈ।
ਦਾਲਾਂ ਖਾਣ ਨਾਲ ਖੂਨ ਸਾਫ ਹੁੰਦਾ ਹੈ , ਜਿਸ ਨਾਲ ਸਕਿਨ ਚਮਕਦੀ ਹੈ ,ਬੇਦਾਗ ਹੁੰਦੀ ਹੈ ਅਤੇ ਖੂਬਸੂਰਤ ਬਣਦੀ ਹੈ , ਦਾਲਾਂ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੀ ਜ਼ਿਆਦਾ ਹੁੰਦੀ ਹੈ , ਦਾਲਾਂ ਖਾਣ ਨਾਲ ਚੇਹਰੇ ਤੇ ਚਮਕ ਆਉਂਦੀ ਹੈ।
ਮੋਟਾਪਾ ਘੱਟ ਕਰਣ ਚ ਫਾਇਦੇਮੰਦ।
ਦਾਲਾਂ ਦੇ ਵਿੱਚ ਪ੍ਰੋਟੀਨ , ਫਾਈਬਰ ,ਵਿਟਾਮਿਨ ਅਤੇ ਮਿਨਰਲਸ ਭਰਪੂਰ ਹੁੰਦੇ ਹਨ , ਜਿਹਨਾਂ ਨਾਲ ਫੈਟ ਤੇ ਕੈਲੋਰੀ ਬਹੁਤ ਘੱਟ ਹੁੰਦੀ ਹੈ , ਇਸ ਨਾਲ ਪੇਟ ਵੀ ਭਰ ਜਾਂਦਾ ਹੈ ਤੇ ਜਲਦੀ ਭੁੱਖ ਨਹੀਂ ਲੱਗੂਗੀ ਅਤੇ ਤੁਹਾਡਾ ਵਜਨ ਘੱਟ ਕਰਣ ਦੇ ਵਿੱਚ ਮਦਦ ਮਿਲੇਗੀ।
ਕਿਸੇ ਵੀ ਚੀਜ ਦਾ ਜ਼ਿਆਦਾ ਮਾਤਰਾ ਵਿੱਚ ਉਪਯੋਗ ਸਿਹਤ ਲਈ ਸਹੀ ਨਹੀਂ ਹੁੰਦਾ ਇਸ ਲਈ ਡੈਟੀਸ਼ੀਅਨ ਦੀ ਸਲਾਹ ਜਰੂਰ ਲਈ ਜਾਵੇ ।