“ਮੇਰੇ ਮਿਤਰੋ”
ਅੱਜ ਅਸੀਂ ਆਪਣੇ ਦੇਸ਼ ਦੇ ਲੋਕਤੰਤਰ ਦੇ ਚੋਥੇ ਸਤੰਬ ਪੱਤਰਕਾਰਿਤਾ ਬਾਰੇ ਗੱਲ ਕਰਾਂਗੇ,ਕਿਉਂ ਕੇ ਗੱਲ ਤਾਂ ਕਰ ਸਕਦੇ ਹਾਂ , ਇਸ ਤੇ ਹਾਲੇ ਤਕ ਕੋਈ ਟੈਕਸ ਨਹੀਂ ਹੈ , ਭਾਵੇ ਮਾਣਹਾਨੀ ਦਾ ਮੁਕੱਦਮਾ ਤੁਹਾਡੇ ਸਰ ਜਰੂਰ ਪੈ ਜਾਉ , ਜਾਂ ਗੌਰੀ ਲੰਕੇਸ਼ ਵਾਂਗੂ ਤੁਸੀਂ ਵੀ ਕਦੀ ਕੁਝ ਬੋਲ ਨਾ ਸਕੋਗੇ , ਚਲੋ ਗੱਲ ਦੂਜੇ ਪਾਸੇ ਪਾ ਲਾਓ ਭਰਾਵੋ ਮੇਰੇ ਕੋਲ ਏਦਾਂ ਦੇ ਕੰਮਾ ਲਈ ਜਿਗਰਾ ਘੱਟ ਆ |
ਗੱਲ ਕਰਦੇ ਆ ਅੱਜ ਕੱਲ ਕੀ ਚੱਲ ਰਿਹਾ ਹੈ ਸਾਡੇ ਦੇਸ਼ ਦੇ ਨਿਊਜ਼ ਚੈਂਨਲ ਉੱਤੇ |
ਪਹਿਲੇ ਚੈਂਨਲ ਦੀ ਗੱਲ ਕਰਦੇ ਆ, ਦੇਖੋ ਜੀ ਇਸ ਚੈਨਲ ਨੂੰ ਸਭ ਤੋਂ ਜਰੂਰੀ ਸੀ ਪਹਿਲਾ ਹੋਨੀਪ੍ਰੀਤ , ਇਹਨਾਂ ਦੇ ਚੈਨਲ ਨੇ ਉਸ ਨਾਲ ਮੁਲਾਕਾਤ ਕਰ ਕੇ ਇੰਟਰਵਿਊ ਵੀ ਲਿਆ , ਅਸੀਂ ਆ ਦੇਸ਼ ਦਾ ਹਜਾਰ ਸਾਲ ਤੋਂ ਇਕ ਨੰਬਰ ਦਾ ਚੈਂਨਲ ਸਾਨੂੰ ਉਸ ਦੀ ਏਨੀ ਚਿੰਤਾ ਸੀ, ਕੇ ਅਸੀਂ ਪੁਲਿਸ ਤੋਂ ਪਹਿਲਾ ਓਹਨੂੰ ਲੱਭ ਲਿਆ ਤੇ ਇਹ ਲੱਭ ਕਿਉਂ ਗਈ ਇਹ ਸੋਚ ਕੇ ਸਾਡਾ ਤਾਂ ਦਿਲ ਨੀ ਲੱਗ ਰਿਹਾ |
ਹੁਣ ਅਸੀਂ ਬ੍ਰੈਕਿੰਗ ਨਿਊਜ਼ ਕੀ ਬਣਾਵਾਂਗੇ ਚਲੋ ਕੋਈ ਨੀ ਸਾਡੇ ਕੋਲ ਰਾਜ ਕਰ ਰਹੀ ਪਾਰਟੀ ਦੇ ਸਪੋਕਸਪਰਸਨ ਹਨ,ਵੈਸੇ ਸਾਨੂੰ ਓਹਨਾ ਦੇ spokesperson ਦੀ ਲੋੜ ਤਾਂ ਨਹੀਂ ਹੈ ਕਿਊ ਕੇ ਸਾਡੇ ਤੋਂ ਵੱਡਾ ਓਹਨਾ ਦਾ spokesperson ਹੋਰ ਕੋਈ ਹੋ ਵੀ ਨਹੀਂ ਸਕਦਾ , ਅਸੀਂ ਤਾਂ ਜੀ ਸਵਾਲ ਦਾ ਰੁੱਖ ਵਿਰੋਧੀਆਂ ਵੱਲ ਰੱਖੀਦਾ | ਚੈਨਲ ਤੁਸੀਂ ਪਹਿਚਾਣ ਤਾ ਗਏ ਹੀ ਹੋਵੋਂਗੇ |
ਦੂਜਾ ਚੈਂਨਲ ਹੈ ਸਾਡੇ ਦੇਸ਼ ਦੇ ਨਾਮ ਵਾਲਾ ਇਹ ਤਾ ਹੱਦ ਹੀ ਕਰ ਦਿੰਦੇ ਆ ਇਹ ਦੇਸ਼ ਵਿਦੇਸ਼ਾਂ ਤਕ ਨੀ ਇਹ ਦੂਜੇ ਗ੍ਰਹਿਆਂ ਤਕ ਪਹੁੰਚ ਰੱਖਣ ਵਾਲਾ ਇਕਲੌਤਾ ਚੈਂਨਲ ਹੈ ਜਿਸ ਨੇ ਖ਼ਬਰ ਪਹੁੰਚਾਈ ਸਾਡੇ ਤਕ ਕੇ ਮੰਗਲ ਗ੍ਰਹਿ ਤੇ ਐਲੀਐਨ ਹਨ ਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕੇ ਉਹ ” ਗਾਂ ਦਾ ਦੁੱਧ ਪੀਂਦੇ ਹਨ ” | ਪਰ ਜ਼ਿਆਦਾ ਖੁਸ਼ ਨਾ ਹੋਵੋ ਉਹ ਗਾਂ ਤੁਹਾਡੀ ਵੀ ਹੋ ਸਕਦੀ ਹੈ| ਇਸ ਚੈਂਨਲ ਨੂੰ ਕੋਈ ਮੈਡਲ ਦਵੋ |
ਇਕ ਚੈਂਨਲ ਦੀ ਗੱਲ ਜੋ ਧ੍ਰਿਤਰਾਸ਼ਟਰ ਬਣ ਗਿਆ ਹੈ ਉਸ ਨੂੰ ਸਰਕਾਰ ਚ ਕੋਈ ਕਮੀ ਨਹੀਂ ਦਿਸਦੀ ਕਮੀਆਂ ਚ ਵੀ ਤਰੀਫ ਲਭ ਲੈਂਦੇ ਆ ਇਹ, ਯਾਰੀ ਤਗੜੀ ਹੈ| ਇਸ ਚੈਨਲ ਤੇ ਸਾਡੇ ਪ੍ਰਧਾਨ ਮੰਤਰੀ ਜੀ ਆਪ ਇੰਟਰਵਿਊ ਦੇਣ ਜਾਂਦੇ ਹਨ ਕਿਊ ਕੇ ਓਹਨਾ ਨੂੰ ਪਤਾ ਹੈ ਕੇ ਇਹ ਓਹਨਾ ਦੇ ਮਾਸੀ ਦੇ ਪੁੱਤ ਹਨ , ਇੱਥੇ ਕੋਈ ਖ਼ਤਰਨਾਕ ਜਾਂ ਅਸਲੀ ਸਵਾਲ ਨਹੀਂ ਪੁੱਛੇ ਜਾਣੇ ਜਿਵੇਂ ਕੇ ਕਿੰਨੀਆਂ ਕ ਨੌਕਰੀਆਂ ਪੈਦਾ ਹੋਈਆਂ , ਕਾਲਾ ਧਨ ਕਿਥੇ ਗਿਆ ,ਵਗੈਰਾ ਵਗੈਰਾ, ਪਰ ਉਥੇ ਪੁੱਛਿਆ ਗਿਆ ਕੇ ਜੀ ਤੁਸੀਂ ਤਾਂ ਸਿਰਫ 3 ਘੰਟੇ ਸੌਂਦੇ ਹੋ ,ਤੁਸੀਂ ਏਨਾ ਸਭ ਕੁਜ ਕਿਵੇਂ ਕਰ ਲੈਂਦੇ ਹੋ , ਓਹਨੂੰ ਇਹੀ ਪੁੱਛਣਾ ਪੈਣਾ ਸੀ ਕਿਊ ਕੇ ਓਹਨੂੰ ਆਪਣੀ ਜੇਲ ਦੀ ਯਾਤਰਾ ਯਾਦ ਹੈ . ਉਹ ਬਾਹਰ ਪਕੌੜੇ ਤਲਾ ਕੇ ਹੀ ਖੁਸ਼ ਹੈ , ਅੰਦਰ ਜਾਂ ਕੇ ਖਾ ਕੇ ਨਹੀਂ |
ਇਸ ਦੇ ਉਲਟ ਇਕ ਨੂੰ ਨਾਕਾਮਯਾਬੀਆ ਹੀ ਦਿਸਦੀਆਂ ਨੇ ਕੋਈ ਚੰਗੀ ਗੱਲ ਨੀ ਦਿਸਦੀ ਇਧਰ ਲੱਗਦਾ ਦੁਸ਼ਮਣੀ ਪੱਕੀ ਹੈ , ਚੈਂਨਲ ਬੈਨ ਵੀ ਹੋਣ ਲੱਗਾ ਸੀ ਇਕ ਦਿਨ ਲਈ ,ਪਰ ਖ਼ਬਰ ਪੱਕੀ ਆਉਂਦੀ ਇਸ ਚੈਨਲ ਤੇ ਡਰਾਮੇ ਘਟ |ਪਰ ਇਸ ਚੈਨਲ ਤੋਂ ਇਲਾਵਾ ਕਿਸੇ ਹੋਰ ਚੈਨਲ ਤੇ ਭਰੋਸਾ ਕਰਨਾ ਔਖਾ ਹੁੰਦਾ ਜਾ ਰਿਹਾ ਹੈ ਦਿਨ ਪ੍ਰਤੀਦਿਨ , ਕਿਊ ਕੇ ਇਹ ਚੈਨਲ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਚੱਕਦਾ ਹੈ , ਬਿਨਾ ਡਰੇ ਚੈਂਨਲ ਪਹਿਚਾਣ ਤਾ ਗਏ ਹੀ ਹੋਵੋਂਗੇ ਕਿਹੜੇ ਹਨ |
ਚੈਨਲ ਬਹੁਤ ਨੇ ਗਿਣਤੀ ਲੰਬੀ ਹੈ ਤੇ ਕਾਰਨਾਮੇ ਵੀ, ਅੱਜ ਦਾ ਨੌਜਵਾਨ ਵਰਗ ਸਮਝ ਗਿਆ ਹੈ ਕੇ ਸਿਰਫ ਸੁਪਨੇ ਦਿਖਾਏ ਜਾਂਦੇ ਨੇ ਭਾਵੇ ਉਹ ਸੂਬਾ ਸਰਕਾਰ ਹੋਵੇ ਜਾਂ, ਕੇਂਦਰ ਸਰਕਾਰ| ਖ਼ਬਰ ਦੇ ਨਾਮ ਤੇ ਹੱਥ ਦੇਖਣ ਵਾਲਾ ਬਾਬਾ ਨੀ ਚਾਹੀਦਾ ਤੇ ਨਾ ਭਵਿੱਖ ਦੇਖਣ ਵਾਲੀ ਦੇਵੀ|
ਹਾਥੀ ਨੇ ਜੰਗਲ ਚ ਸ਼ੀਸ਼ਾ ਦੇਖਣ ਤੋਂ ਬਾਅਦ ਕੀ ਕੀਤਾ ਉਸ ਦਾ ਕੀ ਫਾਇਦਾ ਸਾਨੂੰ , ਬਿਨਾ ਡਰ ਦੇ ਸੱਚ ਦਿਖਾਓ , ਸਰਕਾਰ ਜੇ ਕੰਮ ਨੀ ਕਰ ਰਹੀ ਜਾ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ ਬੋਲੋ ਕਿਉਂ ਕੇ ਬੋਲਣ ਤੇ ਹਾਲੇ ਟੈਕਸ ਨਹੀਂ ਹੈ |
Also Read
ਆਂਵਲਾ ਖਾਣ ਦੇ ਫਾਇਦੇ – ਆਂਵਲਾ ਸਾਡੀ ਸਿਹਤ ਲਈ ਵਰਦਾਨ ਬਣ ਸਕਦਾ ਹੈ ਜੇ ਅਸੀਂ ਇਸ ਦਾ ਇਸਤੇਮਾਲ ਸਹੀ ਤਰੀਕੇ ਨਾਲ ਕਰੀਏ , ਆਂਵਲੇ ਦੇ ਤੇਲ ਤੋਂ ਲੈ ਕੇ ਆਂਵਲਾ ਮੁਰੱਬੇ ਚ ਅਚਾਰ ਚ ਹਰ ਜਗ੍ਹਾ ਇਸਤੇਮਾਲ ਹੁੰਦਾ ਹੈ।
ਚਕੰਦਰ ਖਾਣ ਦੇ ਫਾਇਦੇ – ਚਕੰਦਰ ਖਾਣਾ ਸਿਹਤ ਦੇ ਲੈ ਬਹੁਤ ਹੀ ਫਾਇਦੇਮੰਦ ਹੈ , ਇਹ ਅਨੀਮੀਆ ਅਤੇ ਡਾਇਬਟੀਜ਼ ਦੇ ਦੇ ਰੋਗੀਆਂ ਲਈ ਬਹੁਤ ਹੀ ਅਸਰਦਾਰ ਤੇ ਰੋਗ ਮੁਕਤ ਕਰਨ ਵਾਲਾ ਹੈ , ਇਸ ਦਾ ਸੇਵਨ ਕਰਨ ਨਾਲ ਸਟੈਮਿਨਾ ਵੱਧਦਾ ਹੈ , ਚੱਕਰ , ਥਕਾਨ ਤੋਂ ਵੀ ਰਾਹਤ ਮਿਲਦੀ ਹੈ ।
Article bahut vadiya te sacha likhya gya hai..kash saade desh de patarkaar khaas kr k tv waale sach kehan bina dare good work..
Yes thats the point