ਕੀ ਤੁਸੀਂ ਗੱਲ ਗੱਲ ਤੇ ਘਰਦਿਆਂ ਨਾਲ ਲੜ ਦੇ ਹੋ, ਕੀ ਤੁਸੀਂ ਚਿੜਚਿੜੇ ਰਹਿੰਦੇ ਹੋ,ਕੀ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ, ਕੀ ਤੁਹਾਨੂੰ ਕੁਜ ਵੀ ਚੰਗਾ ਨਹੀਂ ਲੱਗਦਾ , ਕੀ ਤੁਸੀਂ ਆਪਣੇ ਆਪ ਨੂੰ ਜਾ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚਦੇ ਰਹਿੰਦੇ ਹੋ? ਜੇਕਰ ਹਾਂ ਤਾ ਇਹ ਖ਼ਬਰ ਜਰੂਰ ਪੜੋ ਤੇ ਅੱਗੇ ਸ਼ੇਅਰ ਕਰੋ |

“ਮੈਂਟਲ” ਨਾਮ ਸੁਣ ਕੇ ਹੀ ਡਰ ਲੱਗਦਾ ਜਿਵੇਂ ਕਿਸੇ ਨੇ ਸਾਡੇ ਸਿਰ ਚ ਰੋੜਾ ਮਾਰਨ ਆ ਜਾਣਾ ਹੁੰਦਾ ਹੋਵੇ, ਸਾਡੇ ਲਈ ਸਾਰੇ ਮਾਨਸਿਕ ਰੋਗੀ ਪਾਗਲ ਹਨ ਤੇ ਸਾਡੇ ਲਈ ਮੈਂਟਲ ਹੈਲਥ ਦੀ ਗੱਲ ਇਕ ਹਾਸੋ ਹੀਣੀ ਗੱਲ ਹੈ|

ਹੁਣ ਤੁਸੀਂ ਸੋਚੋਗੇ ਕੇ ਉੱਪਰ ਲਿਖੀਆ ਗੱਲਾਂ ਤਾ ਸਾਡੇ ਵਿਚ ਹਨ ਪਰ ਇਹ ਮਾਨਸਿਕ ਸੰਤੁਲਨ ਮੈਂਟਲ ਵਾਲੀ ਗੱਲ ਤਾ ਜੀ ਸਾਡੇ ਚ ਕੁਜ ਨਹੀ ਅਸੀਂ ਤਾ ਖਾਂਦੇ ਪੀਂਦੇ ਘਰਾਂ ਤੋਂ ਤੰਦਰੁਸਤ ਆ |

10ਅਕਤੂਬਰ ਦਾ ਦਿਨ ਮੈਂਟਲ ਹੈਲਥ ਡੇ ਵਜੋਂ ਮਨਾਇਆ ਮਨਾਇਆ ਜਾਂਦਾ ਹੈ, ਤਾ ਕੇ ਅਸੀਂ ਇਸ ਦਿਨ ਬਾਰੇ ਬਾਰੀਕੀ ਨਾਲ ਜਾਣ ਸਕੀਏ |

ਅਸੀਂ ਜਿੰਦਗੀ ਦੇ ਕਿਸੇ ਨਾ ਕਿਸੇ ਦੌਰ ਵਿਚ ਕਿਸੇ ਨਾ ਕਿਸੇ ਮਾਨਸਿਕ ਸਮਸਿਆ ਤੋਂ ਪੀੜਤ ਹੁੰਦੇ ਆ ਪਰ ਸਾਨੂੰ ਇਸ ਬਾਰੇ ਪਤਾ ਹੀ ਨੀ ਚਲਦਾ ਕੇ ਸਾਡੀ ਜਿੰਦਗੀ ਚ ਚਲ ਕੀ ਰਿਹਾ ਹੈ | ਇਸ ਸੱਬ ਬਾਰੇ ਜਾਨਣ ਤੋਂ ਪਹਿਲਾ ਸਾਡਾ ਜਾਨਣਾ ਇਹ ਜਰੂਰੀ ਹੈ ਕੇ “ਮਾਨਸਿਕ ਸਿਹਤ” ਜਾ “ਮੈਂਟਲ ਹੈਲਥ” ਹੈ ਕੀ ?

“ਮਾਨਸਿਕ ਸਿਹਤ” ਜਾ “ਮੈਂਟਲ ਹੈਲਥ” ਹੈ ਕੀ ?

ਮੈਂਟਲ ਹੈਲਥ ਵਿਚ ਸਾਡੇ ਐਮੋਸ਼ਨਸ, ਜਜ਼ਬਾਤ,ਸਾਡੇ ਸਮਾਜ ਨਾਲ ਤਾਲੁਕ ,ਸਾਡਾ ਸਾਰਿਆਂ ਨਾਲ ਮਿਲਵਰਤਣ ਦਾ ਤਰੀਕਾ ,ਸਾਡਾ ਦੂਜਿਆਂ ਨਾਲ ਕਿਸ ਤਰ੍ਹਾਂ ਦਾ ਰਵਈਆ| ਇਹ ਕਾਰਕ ਬਹੁਤਜਰੂਰੀ ਹਨ ਸਮਝਣ ਲਈ ਕਿਊ ਕ ਇਹਨਾਂ ਤੇ ਹੀ ਡਿਪੇਂਦ ਕਰਦਾ ਹੈ ਕ ਅਸੀਂ ਕਿ ਸੋਚਦੇ ਹੈ , ਕਿ ਮਹਿਸੂਸ ਕਰਦੇ ਆ,ਤੇ ਕਿਸ ਤਰ੍ਹਾਂ ਰੇਅਕਟ ਕਰਦੇ ਹੈ | ਇਹ ਫੈਕਟਰ ਇਸ ਗੱਲ ਨੂੰ ਸਮਝਣ ਵਿਚ ਵੀ ਸਹਾਇਤਾ ਕਰਦੇ ਨੇ ਕ ਅਸੀਂ ਤਣਾਅ ਦਾ ਸਾਹਮਣਾ ਕਿਸ ਤਰ੍ਹਾਂ ਕਰਦੇ ਆ , ਸਾਡੇ ਦੂਜਿਆਂ ਨਾਲ ਸੰਬੰਧ ਕਿਸ ਤਰ੍ਹਾਂ ਦੇ ਹਨ , ਤੇ ਅਸੀਂ ਕਿਸ ਤਰੀਕੇ ਨਾਲ ਫੈਸਲੇ ਲੈਂਦੇ ਆ|ਜਿੰਦਗੀ ਚ ਤੁਸੀਂ ਕਦੀ ਵੀ ਮਾਨਸਿਕ ਸਮਸਿਆ ਤੋਂ ਗ੍ਰਸਤ ਹੋ ਸਕਦੇ ਹੋ ਅਤੇ ਇਹ ਤੁਹਾਡੇ ਸੋਚਣ ਰਹਿਣ ਬਹਿਣ ,ਤੁਹਾਡੇ ਲੋਕ ਨਾਲ ਸੰਬੰਧ ,ਤੁਹਾਡੇ ਮੂਡ , ਤੁਹਾਡੇ ਹਾਵ ਭਾਵ ਨੂੰ ਪ੍ਰਭਾਵਿਤ ਕਰ ਸਕਦਾ ਹੈ ,ਸਾਰੀ ਜਿੰਦਗੀ ਲਈ | ਇਸ ਲਈ ਜਰੂਰੀ ਹੈ ਕ ਅਸੀਂ ਆਂਪਣੇ ਆਪ ਨੂੰ ਤੇ ਆਪਣੇਆ ਨੂੰ ਇਸ ਸਮਸਿਆ ਤੋਂ ਬਚਾਯੀਏ |

ਮਾਨਸਿਕ ਸਮਸਿਆ ਦੇ ਨਾਲ ਡਾਰ ਤੇ ਡਿਪਰੈਸ਼ਨ ਇਸ ਹੱਦ ਤਕ ਹਾਵੀ ਹੋ ਸਕਦਾ ਹੈ ਕੇ ਅਸੀਂ ਸਭ ਨਾਲ ਨਾਤੇ ਬੋਲਣਾ ਚੱਲਣਾ ਛੱਡ ਦਈਏ |

ਡਿਪਰੈਸ਼ਨ ਕਿਸੇ ਉਮਰ ਵਿਚ ਵੀ ਹੋ ਸਕਦਾ ਹੈ ਬਚਪਨ ਤੇ ਜਵਾਨੀ ਵਿਚ ਤਾ ਖਾਸ ਕਰ ਕੇ ਸਾਨੂ ਪਤਾ ਹੀ ਨਹੀਂ ਲੱਗਦਾ ਕੇ ਲਾਈਫ ਚ ਹੋ ਕੀ ਰਿਹਾ ਹੈ| ਅਸੀਂ ਅਕਸਰ ਅਖਬਾਰਾਂ ਚ ਪੜ੍ਹ ਦੇ ਹਾਂ ਅੱਜ ਕਲ ਕੇ ਛੋਟੇ ਬਚਿਆ ਨਾਲ ਇਹ ਕੁਕਰਮ ਹੋ ਗਯਾ ਹੋ ਹੋਇਆ ਬਹੁਤੀਆਂ ਗੱਲਾਂ ਤਾ ਬਾਹਰ ਨੀ ਨਿਕਲਦੀਆਂ ਇਹ ਸਿਰਫ ਕੁੜੀਆਂ ਨਾਲ ਹੀ ਨੀ ਹੁੰਦਾ ਇਹ ਮੁੰਡਿਆਂ ਨਾਲ ਵੀ ਹੁੰਦਾ ਹੈ | ਸਾਡੇ ਲਈ ਇਹ ਗੱਲਾਂ ਆਮ ਤੇ ਹਾਸੇ ਵਾਲੀਆਂ ਬਣ ਜਾਂਦੀਆਂ ਹਨ,ਜਦੋ ਤਕ ਇਹ ਸਭ ਸਾਡੇ ਨਾਲ ਨਹੀਂ ਹੁੰਦਾ ਸਾਡੇ ਬੱਚੇ ਬਚੀਆਂ ਨਾਲ ਨਹੀਂ ਹੁੰਦਾ | ਅਸੀਂ ਜਾ ਤਾ ਓਹਨਾ ਦੀ ਗੱਲ ਸਮਝਦੇ ਨਹੀਂ ,ਮੰਨਦੇ ਨਹੀਂ ਜਾ ਓਹਨਾ ਨੂੰ ਲੋਕਾਂ ਦੇ ਡਾਰੋ ਚੁੱਪ ਕਰਾ ਲੈਂਦੈ ਆ | ਬੱਚਿਆਂ ਨੂੰ ਸਭ ਸਂਝਾਉਂਣਹ ਤੇ ਆਪ ਵੀ ਸਮਝਣ ਦੀ ਲੋੜ ਹੈ ਓਹਨਾ ਦੇ ਵ੍ਯਾਵਹਾਰ ਤੇ ਧਿਆਨ ਦਿੱਤਾ ਜਾਵੇ

ਜਵਾਨੀ ਵਿਚ ਅਕਸਰ ਕੁੜੀਆਂ ਨੂੰ ਕਈ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ , ਬੱਸਾਂ ਵਿਚ , ਦਫ਼ਤਰਾਂ ਵਿਚ ਕਾਲਜਾਂ ਵਿਚ ਹਰ ਜਗ੍ਹਾ ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣ ਦੀ ਲੋੜ ਹੈ ਕੇ ਅਸੀਂ ਓਹਨਾ ਦੇ ਦੋਸਤ ਹਾਂ ਉਹ ਸਾਡੇ ਨਾਲ ਕੁਜ ਵੀ ਗੱਲ ਕਰ ਸਕਦੇ ਹਨ |ਅਸੀਂ ਅਕਸਰ ਦੇਖਦੇ ਆ ਕੇ ਘਰ ਵਿਚ ਕੁੜੀਆਂ ਨੂੰ ਕਹਿ ਦਿੰਦੇ ਆ ਕੇ ਜੇ ਤੂੰ ਕੁਜ ਏਦਾਂ ਦਾ ਕੀਤਾ ਤਾ ਤੈਨੂੰ ਵੱਡ ਦੇਣਾ | ਕੁੜੀ ਨੇ ਆਪ ਤਾ ਕੀ ਗ਼ਲਤੀ ਕਰਨੀ ਹੁੰਦੀ ਜੇ ਉਸ ਨਾਲ ਕੁਜ ਗ਼ਲਤ ਹੋਇਆ ਹੋਵੇ, ਉਹ ਉਹ ਵੀ ਨਹੀਂ ਦੱਸਦੀ ਤੇ ਉਹ ਡਰ ਉਸਦਾ ਸਾਰੀ ਜਿੰਦਗੀ ਉਸ ਨੂੰ ਤੰਗ ਕਰਦਾ ਹੈ , ਇਸ ਲਈ ਸਾਨੂੰ ਆਪਣੇ ਮੁੰਡਿਆਂ ਨੂੰ ਸਮਝਾਉਣ ਦੀ ਲੋੜ ਹੈ ਕੇ ਕੁੜੀਆਂ ਦਾ ਸਨਮਾਨ ਕੀਤਾ ਜਾਵੇ ਕਿਊ ਕੇ ਜੋ ਉਹ ਕਿਸੇ ਦੀ ਭੈਣ ਨਾਲ ਕਰੁ ਉਹ ਉਸ ਦੀ ਭੈਣ ਨਾਲ ਵੀ ਹੋ ਸਕਦਾ ਹੈ |

ਏਦਾਂ ਹੀ ਮੁੰਡਿਆਂ ਨੂੰ ਬੇਰੋਜਗਾਰੀ ਕਰ ਕੇ ਜਾ ਕਈ ਹੋਰ ਕਾਰਨਾਂ ਕਰ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਜਵਾਨੀ ਵਿਚ ਏਨੀ ਐਨਰਜੀ ਕਿਸੇ ਕੰਮ ਨਾ ਲੱਗੇ ਤਾ ਗੁੱਸਾ ਬਣ ਕੇ ਬਾਹਰ ਨਿਕਲਦੀ ਹੈ | ਕੋਈ ਗ਼ਲਤ ਸੰਗਤ ਚ ਜਾ ਨਸ਼ੇ ਚ ਫੱਸ ਜਾਵੇ ਫਿਰ ਤਾ ਸਮਝੋ ਹੋਰ ਕੰਮ ਖਰਾਬ ਇਕ ਨਹੀਂ ਕਈ ਜਿੰਦਗੀਆਂ ਖਰਾਬ |

ਆਪਣੇ ਬੱਚਿਆਂ ਨੂੰ ਸਮਝਣ ਦੀ ਲੋੜ ਹੈ ਮਾਪਿਆਂ ਨੂੰ ਤੇ ਬੱਚਿਆਂ ਨੂੰ ਵੀ ਸਮਝਣ ਦੀ ਲੋੜ ਹੈ ਕੋਈ ਵੀ ਗੱਲ ਜਿੰਨੀ ਵੱਡੀ ਵੀ ਕਿਊ ਨਾ ਹੋਵੇ ਜਿੰਦਗੀ ਤੋਂ ਛੋਟੀ ਹੀ ਹੈ ਕੇ ਉਸ ਲਈ ਜਿੰਦਗੀ ਆਪਣੀ ਤੇ ਦੂਜਿਆਂ ਦੀ ਖਰਾਬ ਕੀਤੀ ਜਾਵੇ |

ਡਿਪ੍ਰੈਸ਼ਨ ਜਾ ਮਾਨਸਿਕ ਸਮਸਿਆ ਤੋਂ ਕਿਵੇਂ ਬਚਿਆ ਜਾਵੇ ?

ਸਾਕਾਰਾਤਮਕ ਪੋਸੇਟਿਵ ਰਿਹਾ ਜਾਵੇ |
ਪਰਿਵਾਰ ਚ ਖੁਸ਼ਗਵਾਰ ਮਹੌਲ ਰੱਖਿਆ ਜਾਵੇ |
ਖੁਸ਼ ਰਿਹਾ ਤੇ ਰੱਖਿਆ ਜਾਵੇ ਹਰ ਕਿਸੇ ਨੂੰ|
ਖਾਣਾ ਪੀਣਾ ਪੂਰਾ ਸੇਵਨ ਕੀਤਾ ਜਾਵੇ |
ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਤਾ ਜਾਵੇ |
ਨਸ਼ੇ ਤੋਂ ਦੂਰ ਰਿਹਾ ਜਾਵੇ|
ਸਮਾਜ ਵਿਚ ਵਿਚਰਿਆ ਜਾਵੇ |
ਡਾਕਟਰ ਦੀ ਸਲਾਹ ਤੇ ਇਲਾਜ ਕਰਾਉਣਾ ਚਾਹੀਦਾ ਹੈ |

ਅੰਤ ਵਿਚ ਇਹ ਹੀ ਕਹਾਂਗੇ ਕੇ ਜੇ ਕਿਸੇ ਦਾ ਰਿਸ਼ਤਾ ਨੀ ਹੋ ਰਿਹਾ ਜਾ ਨੌਕਰੀ ਨੀ ਮਿਲ ਰਹੀ ਜਾ ਕੋਈ ਬਹੁਤ ਪਿਆਰਾ ਦੂਰ ਹੋ ਗਿਆ ਹੈ ਤਾ ਟੈਨਸ਼ਨ ਲੈਣ ਨਾਲ ਕੁਜ ਨੀ ਹੋਣਾ ਜਿੰਦਗੀ ਚ ਕੁਜ ਕਰਦੇ ਰਹੋ ਅੱਗੇ ਵਧੋ , ਖੜਾ ਹੋਇਆ ਤਾ ਪਾਣੀ ਵੀ ਸੜ੍ਹ ਜਾਂਦਾ| ਆਪਣੇ ਆਪ ਨੂੰ ਏਨਾ ਕਾਬਿਲ ਬਣਾਓ ਕੇ ਹਰ ਕੋਈ ਤੁਹਾਡੇ ਨਾਲ ਆਪਣਾ ਨਾਮ ਜੋੜ ਕੇ ਮਾਨ ਮਹਿਸੂਸ ਕਰੇ!
Stay positive and respect all .
ਰੱਬ ਰਾਖਾ

Leave a Reply