“ਉਨਾਵ – ਕਠੁਆ” ਰੇਪ ਦੀਆ 2 ਘਟਨਾਵਾਂ – ਅੱਜ ਦੇ ਲੀਡਰ ਵੀ ਅਜਿਹੇ ਹੀ “ਅਮਰਵੇਲ” ਦੀ ਤਰ੍ਹਾਂ ਹਨ , ਸਾਡੀਆਂ ਵੋਟਾਂ ਲੈ ਕੇ ਸਾਡੇ ਨਾਲ ਹੀ ਧੱਕਾ ਕਰਦੇ ਹਨ ।

“ਉਨਾਵ – ਕਠੁਆ” ਰੇਪ ਦੀਆ 2 ਘਟਨਾਵਾਂ।

ਕਠੁਆ ਜਿੱਥੇ ਛੋਟੀ ਜਹੀ ਬੱਚੀ ਨਾਲ ਕੁਝ ਵਿਅਕਤੀਆਂ ਨੇ ਦਰਿੰਦਗੀ ਕੀਤੀ ਅਤੇ ਫਿਰ ਬੜੀ ਬੇਰਹਿਮੀ ਨਾਲ ਹੱਤਿਆ , ਦੂਸਰੀ ਘਟਨਾi ਯੂ.ਪੀ. ਦੇ ਵਿਚ ਉਨਾਵ ਦੀ , ਜਿੱਥੇ ਨਾਬਾਲਿਗ ਨਾਲ ਰੇਪ ਹੋਇਆ , ਉਥੋਂ ਦੇ MLA ਤੇ ਕੁਝ ਹੋਰ ਵਿਅਕਤੀਆਂ ਦੁਆਰਾ ਅਤੇ ਫਿਰ ਓਸੇ ਲੜਕੀ ਦੇ ਬਾਪ ਨਾਲ ਕੁੱਟ ਮਾਰ , ਜਿਸ ਨਾਲ ਉਸ ਦੀ ਪੁਲਿਸ ਕਸਟਡੀ ਦੇ ਵਿਚ ਮੌਤ ਹੋ ਗਈ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹੈ।

ਮੇਰਾ ਇਹ ਲੇਖ ਲਿਖਣ ਦਾ ਮਕਸਦ ਸੱਤਾ ਦੇ ਨਸ਼ੇ ਦੇ ਵਿਚ ਮਦਹੋਸ਼ ਹੋਈ ਕੋਈ ਪਾਰਟੀ ਜਾਂ ਸਿਰਫ ਗੱਲਾਂ ਗੱਪਾਂ ਕਰਨ ਵਾਲੇ ਲੀਡਰ ਜਾਂ ਦੇਸ਼ ਦੇ ਵਿਚ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਲੇ ਨਿਊਜ ਚੈਨਲਾਂ ਦੀ ਆਲੋਚਨਾ ਕਰਨਾ ਨਹੀਂ ਹੈ ਦੇਸ਼ ਦੀ ਹਾਲਾਤ ਕਾਫੀ ਗੰਭੀਰ ਹੈ , ਸਾਡੀ ਸੋਚ ਤੋਂ ਵੀ ਜ਼ਿਆਦਾ ਗੰਭੀਰ , “ਸਿਆਸਤਦਾਨ” ਜਾਂ “ਲੀਡਰ” ਇਹ ਲੋਕਾਂ ਦੁਆਰਾ ਚੁਣੇ ਜਾਂਦੇ ਨੁਮਾਇੰਦੇ , ਜੋ ਅਕਸਰ ਵੋਟਾਂ ਟੀਮ ਆਪਣੀਆਂ ਵੱਡੀਆਂ ਵੱਡੀਆਂ ਕੋਠੀਆਂ ਜਾਂ ਗੱਡੀਆਂ ਵਿੱਚੋ ਬਾਹਰ ਆਉਂਦੇ ਨੇ , ਇਹ “ਚੁਣੇ” ਜਾਂਦੇ ਨੇ ਲੋਕਾਂ ਦੁਆਰਾ , ਪਰ ਚੁਣੇ ਜਾਣ ਤੋਂ ਬਾਅਦ ਸ਼ਾਇਦ ਇਹ ਗੱਲ ਭੁੱਲ ਜਾਂਦੇ ਨੇ , ਇਹਨਾਂ ਦਾ ਵੀ ਕੋਈ ਦੋਸ਼ ਨਹੀਂ ਹੈ , ਕਿਉਂਕਿ ਅਸੀਂ ਲੋਕ ਇਹਨਾਂ ਲੀਡਰਾਂ ਨੂੰ ਚੁਣਦੇ ਹਾਂ “ਜਾਤ” , “ਧਰਮ” ਜਾਂ ਖਾਨਦਾਨੀ ਪ੍ਰੰਪਰਾ ਵਰਗੀਆਂ ਕਸੌਟੀਆ ਉੱਤੇ।

“ਖਾਨਦਾਨੀ ਪ੍ਰੰਪਰਾ” ਪੜਨ ਵਿੱਚ ਅਜੀਬ ਜਰੂਰ ਲੱਗਦਾ ਹੈ , ਪਰ ਲੀਡਰ ਚੁਨਣ ਵੇਲੇ ਇਹ ਵੀ ਇੱਕ ਪ੍ਰਵਾਵਸ਼ਾਲੀ ਕਸੌਟੀ ਹੈ , ਜੋ ਦਾਦਾ ਜਾਂ ਪਿਤਾ ਨੇ ਕਿਸੇ ਪਾਰਟੀ ਨੂੰ ਆਪਣੇ ਟਾਈਮ ਵੋਟਾਂ ਪਾਈਆ ਸਨ , ਨੌਜਵਾਨ ਵੀ ਓਸੇ ਨੂੰ ਵੋਟ ਦੇਣਗੇ , ਇਹੀ ਚੀਜਾਂ ਲੀਡਰਾਂ ਨੂੰ ਤਾਕਤ ਦਿੰਦੀਆਂ ਹਨ ,ਜੋ ਇਹਨਾਂ ਨੂੰ ਸਾਡੇ ਕੋਲੋਂ ਮਿਲਦੀ ਹੈ ਅਸੀਂ ਸਾਰਿਆਂ ਨੇ ਸ਼ਾਇਦ ਅਮਰਵੇਲ ਦੀ ਉਦਾਹਰਣ ਸੁਣੀ ਹੋਵੇਗੀ।

ਅਮਰਵੇਲ – ਇਹ ਵੇਲ ਕਿਸੇ ਦਰੱਖਤ ਦੇ ਦੁਆਲੇ ਲਿਪਟ ਜਾਂਦੀ ਹੈ ਅਤੇ ਓਸੇ ਤੋਂ ਭੋਜਨ ਪ੍ਰਾਪਤ ਕਰਕੇ ਵੱਧਦੀ ਹੈ,ਫਿਰ ਹੌਲੀ ਹੌਲੀ ਉਸ ਦਰੱਖਤ ਦੀ ਸਾਰੀ ਊਰਜਾ ਲੈ ਕੇ ਉਸਨੂੰ “ਸੁਕਾ” ਦਿੰਦੀ ਹੈ।

ਅੱਜ ਦੇ ਲੀਡਰ ਵੀ ਅਜਿਹੇ ਹੀ “ਅਮਰਵੇਲ” ਦੀ ਤਰ੍ਹਾਂ ਹਨ , ਸਾਡੀਆਂ ਵੋਟਾਂ ਲੈ ਕੇ ਸਾਡੇ ਨਾਲ ਹੀ ਧੱਕਾ ਕਰਦੇ ਹਨ , ਜੇਕਰ ਅੱਜ ਕਿਸੇ ਨੇ ਕੋਈ ਨੌਕਰੀ ਲੈਣੀ ਹੋਵੇ ਤਾਂ ਉਸ ਨੂੰ ਕਈ ਪ੍ਰਕਾਰ ਦੇ ਟੈਸਟ ਅਤੇ ਇੰਟਰਵਿਊਆਂ ਵਿੱਚੋ ਲੱਗਣਾ ਪੈਂਦਾ ਹੈ ਤਾਂ ਜੋ ਉਸ ਵਿਅਕਤੀ ਦੀ “ਮਾਨਸਿਕਤਾ” ਬਾਰੇ ਸਹੀ ਪਤਾ ਲੱਗ ਸਕੇ ਪਰ ਵੋਟ ਦੇਣ ਲੱਗੇ ਅਸੀਂ ਬੰਦੇ ਦੀ ਮਾਨਸਿਕਤਾ ਬਾਰੇ ਬਿਲਕੁਲ ਨਹੀਂ ਸੋਚਦੇ, ਕੇ ਉਸ ਬੰਦੇ ਦੀ ਮਾਨਸਿਕਤਾ ਕਿਹੋ ਜਹੀ ਹੈ।

ਉੱਚ ਵਿੱਦਿਅਕ ਯੋਗਤਾ ਵਾਲੇ ਵੋਟਰ ਵੀ ਸਿਆਸਤਦਾਨਾਂ ਦੀ ਯੋਗਤਾ ਵੱਲ ਧਿਆਨ ਨਹੀਂ ਦਿੰਦੇ ,ਕਿਉਂ ਕੇ ਸਾਡੀ ਵੋਟ ਪਾਉਣ ਵਾਲੀਆਂ ਕਸੌਟੀਆ ਦੇ ਵਿੱਚ ਇਹ ਚੀਜਾਂ ਮਾਇਨੇ ਨਹੀਂ ਰੱਖਦੀਆਂ ਇਸੇ ਕਰਕੇ ਦੇਸ਼ ਵਿੱਚ ਹੋ ਰਹੀਆਂ ਇਹਨਾਂ ਘਿਨਾਉਣੀਆਂ ਘਟਨਾਵਾਂ ਲਈ ਕੀਤੇ ਨਾ ਕੀਤੇ ਅਸੀਂ ਵੀ ਜਿੰਮੇਵਾਰ ਹਾਂ,ਅੱਜ ਲੋੜ ਆ ਸਾਡੀ ਵੋਟ ਪਾਉਣ ਦੀਆ ਕਸੌਟੀਆ ਨੂੰ ਬਦਲਣ ਦੀ ਤਾਂ ਜੋ “ਗ਼ਲਤ ਮਾਨਸਿਕਤਾ” ਵਾਲੇ ਕੁਝ ਲੀਡਰਾਂ ਜਾਂ ਅਮਰਵੇਲਾ ਨੂੰ ਆਪਣੇ ਦੇਸ਼ ਰੂਪੀ ਦਰੱਖਤ ਨੂੰ ਸੁੱਕਣ ਤੋਂ ਬਚਾ ਸਕੀਏ ਅਤੇ ਓਹਨਾ ਦੇ ਸੱਤਾ ਦਾ ਨਸ਼ਾ ਤੋੜ ਸਕੀਏ।

Read More

ਖ਼ਬਰਾਂ ਦੇ ਚੈਨਲ ਸਿਰਫ ਮਨੋਰੰਜਨ ਦੇ ਚੈਨਲ ਕਿਉਂ ਬਣ ਕੇ ਰਹਿ ਗਏ ਹਨ ?

ਉਨੀਂਦਰਾਪਨ – ਕੀ ਤੁਹਾਨੂੰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਸਵੇਰੇ ਉੱਠਣ ਲੱਗਿਆ ਆਲਸ ਰਹਿੰਦਾ ਹੈ , ਜੋ ਕੇ ਸਾਰਾ ਦਿਨ ਨਹੀਂ ਉੱਤਰਦਾ।

Anger Treatment – Anger issues and its Treatment – ਕੀ ਤੁਹਾਨੂੰ ਵੀ ਬਹੁਤ ਗੁੱਸਾ ਆਉਂਦਾ ਹੈ ? ਦੁਨੀਆ ਦੇ ਵਿੱਚ ਕਰੋੜਾ ਦੇ ਵਿੱਚੋ ਕੋਈ ਇੱਕ ਬੰਦਾ ਹੋਵੇਗਾ ਜਿਸ ਨੂੰ ਗੁੱਸਾ ਨਾ ਆਉਂਦਾ ਹੋਵੇ ,ਗੁੱਸਾ ਆਉਣਾ ਆਮ ਗੱਲ ਹੈ ਪਰ ਉਸ ਤੇ ਕਾਬੂ ਪਾਉਣਾ ਇੱਕ ਕਲਾ ਹੈ।

Leave a Reply