PUNJAB DRUG PROBLEM-ਚਿੱਟਾ ਨਸ਼ਾ ਤੇ ਕਾਲਾ ਪਾਣੀ ਪੰਜਾਬ ਸਿਆ ਤੇਰੀ ਖਤਮ ਕਹਾਣੀ-ਆਖਰ ਇੱਕ ਦਮ ਕਿਉਂ ਮਰਨ ਲੱਗੇ ਐਨੇ ਨੌਜਵਾਨ ?

PUNJAB DRUG PROBLEM – WHY YOUGNSTERS ARE DYING IN PUNJAB? – ਆਪਣਾ ਰੰਗਲਾ ਪੰਜਾਬ ਇਸ ਵੈਬਸਾਈਟ ਦਾ ਨਾਮ ਇਸ ਲਈ ਰੱਖਿਆ ਗਿਆ ਸੀ ਕਿਊਂ ਕੇ ਪੰਜਾਬ ਦਾ ਨਾਮ ਸੁਣ ਕੇ ਜੋ ਤਾਂ ਪੰਜਾਬੀ ਵਿਦੇਸ਼ਾ ਦੇ ਵਿੱਚ ਨੇ ਓਹਨਾ ਨੂੰ ਆਪਣੀ ਮਿੱਟੀ ਦੀ ਖੁਸ਼ਬੂ ਅਤੇ ਆਪਣੇ ਅਮੀਰ ਸੱਭਿਆਚਾਰ ਦੀ ਯਾਦ ਆਉਂਦੀ ਰਹੇ ਅਤੇ ਜੋ ਪੰਜਾਬ ਦੇ ਵਿੱਚ ਨੇ ਓਹਨਾ ਨੂੰ ਯਾਦ ਆਉਂਦਾ ਰਹੇ ਕੇ ਸਾਡਾ ਪੰਜਾਬ ਰੰਗਲਾ ਹੈ , ਲੋਕ ਸਾਡੇ ਤੋਂ ਖੁਸ਼ ਹੋਣਾ ਤੇ ਚੜਦੀ ਕਲਾ ਚ ਰਹਿਣਾ ਸਿੱਖਦੇ ਨੇ , ਪਰ ਪਿੱਛਲੇ ਹਫਤੇ ਤੋਂ ਪੰਜਾਬ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ ਓਹਨਾ ਨੇ ਪੰਜਾਬ ਨੂੰ ਕਾਲੇ ਹਨੇਰੇ ਦੇ ਵਿੱਚ ਸੁੱਟ ਦਿੱਤਾ ਹੈ , ਪੰਜਾਬ ਰੋ ਰਿਹਾ ਹੈ|

PUNJAB DRUG PROBLEM – ਆਖਰ ਇੱਕ ਦਮ ਕਿਉਂ ਮਰਨ ਲੱਗੇ ਐਨੇ ਨੌਜਵਾਨ ?

ਸਰਕਾਰ ਨੇ ਨਸ਼ਾ ਵੇਚਣ ਵਾਲਿਆਂ ਤੇ ਸ਼ਿਕੰਜਾ ਕੱਸਿਆ ਹੋਣ ਕਾਰਨ ਨਸ਼ਾ ਆਸਾਨੀ ਨਾਲ ਉਪਲੱਭਧ ਨਹੀਂ ਹੋ ਪਾ ਰਿਹਾ , ਜਿਸ ਕਾਰਣ ਨਸ਼ੇ ਦੇ ਵਿੱਚ ਜਾਂ ਤਾਂ ਗ਼ਲਤ ਮਿਲਾਵਟ ਹੋ ਰਹੀ ਹੈ ਜਾਂ ਗ਼ਲਤ ਨਸ਼ਾ ਮੁਹਈਆ ਕਰਵਾਇਆ ਜਾ ਰਿਹਾ ਹੈ , ਇੱਕ ਹਫਤੇ ਵਿੱਚ ਏਨੀਆਂ ਮੌਤਾਂ ਪਹਿਲਾ ਕਦੀ ਹੋਈਆਂ ਨੇ ? ਜੇ ਹੋਈਆਂ ਨੇ ਤਾਂ ਕੀ ਕਦੇ ਓਹਨਾ ਦੀ ਏਨੀ ਰਿਪੋਰਟਿੰਗ ਹੋਈ ਹੈ ? ਏਨੀਆਂ ਮੌਤਾਂ ਤਾਂ ਸਾਹਮਣੇ ਆ ਗਈਆਂ ਕੀ ਕੀਤੇ ਅੰਕੜਾ ਇਸ ਤੋਂ ਵੀ ਵੱਧ ਤਾਂ ਨੀ ? ਕੀਤੇ ਇਹ ਸਰਕਾਰ ਦੇ ਵਿਰੁੱਧ ਕੋਈ ਹੱਥਕੰਡਾ ਹੈ ? ਜਾਂ ਫਿਰ ਸਰਕਾਰ ਇਹ ਸੱਭ ਨੂੰ ਰੋਕਣ ਵਿੱਚ ਨਾਕਾਮਯਾਬ ਰਹੀ ਹੈ ? ਇਹ ਸਾਰੇ ਸਵਾਲ ਸਾਨੂੰ ਪੁੱਛਣੇ ਹੀ ਪੈਣਗੇ , ਕੀ ਜੋ 5 ਸਾਲ ਬਾਅਦ ਵੋਟਾਂ ਵੇਲੇ ਆ ਜਾਂਦੇ ਨੇ , ਵੋਟਾਂ ਮੰਗਣ, ਕੀ ਓਹਨਾ ਨੇ  ਵੀ ਇਸ ਬਾਰੇ ਕੁੱਝ ਕਿਹਾ ਹੈ?

PUNJAB DRUG PROBLEM – ਡਰਾਵਣਾ ਸੱਚ ਨੌਜਵਾਨ ਨਹੀਂ ਮਰ ਰਹੇ ਪੰਜਾਬ ਮਰ ਰਿਹਾ ਹੈ|

 

PUNJAB DRUG PROBLEM-ਵੀਡੀਓ ਜਰੂਰ ਦੇਖੋ ਵਿਚਲਿਤ ਕਰਣ ਵਾਲੀ ਹੈ ਪਰ ਦੇਖੋ , ਥੋੜੇ ਸਮੇ ਲਈ ਦਰਦ ਮਿਹਸੂਸ ਹੋਵੇਗਾ ਕਹਾਂਗੇ ਵੀ ਕੇ ਪੰਜਾਬ ਲੁੱਟਿਆ ਗਿਆ ਹੈ , ਵੀਡੀਓ ਦੋਬਾਰਾ ਦੇਖੋ ਪਰ ਹੁਣ ਉਸ ਰੋਂਦੀ ਮਾਂ ਦੀ ਜਗ੍ਹਾ ਆਪਣੇ ਆਪ ਨੂੰ ਰੱਖੋ ਤੇ ਸੋਚੋ ਜਵਾਨ ਬੱਚਾ ਮਰ ਗਿਆ ਹੈ ,ਜਾਂ ਜਵਾਨ ਭਰਾ ਮਰ ਗਿਆ ਹੈ ਸੱਭ ਕੁੱਝ ਖਤਮ ਹੋ ਚੁੱਕਾ ਹੈ ……….

READ MORE


SUBSCRIBE TO MY YOUTUBE CHANNEL.

Leave a Reply Cancel reply