ਪੰਜਾਬ ਸਰਕਾਰ ਵੱਲੋਂ ਫ਼ਤਿਹਵੀਰ ਦੇ ਹਸਪਤਾਲ ਦਾ ਖਰਚ ਚੁੱਕਣ ਦਾ ਐਲਾਨ , ਫ਼ਤਿਹਵੀਰ ਨੂੰ ਬੋਰਵੈੱਲ ’ਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ ।

ਪੰਜਾਬ ਸਰਕਾਰ ਵੱਲੋਂ ਫ਼ਤਿਹਵੀਰ ਦੇ ਹਸਪਤਾਲ ਦਾ ਖਰਚ ਚੁੱਕਣ ਦਾ ਐਲਾਨ , ਫ਼ਤਿਹਵੀਰ ਨੂੰ ਬੋਰਵੈੱਲ ’ਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ ।

ਸੰਗਰੂਰ ਜ਼ਿਲ੍ਹੇ ਦੇ ਭਗਵਾਨਪੁਰਾ ਵਿੱਚ 110 ਫੁੱਟ ਡੂੰਘੇ ਬੋਰਵੈੱਲ 2 ਸਾਲ ਦੇ ਫ਼ਤਿਹਵੀਰ ਸਿੰਘ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦਾ ਦੌਰ ਜਾਰੀ ਹੈ , ਵੀਰਵਾਰ ਨੂੰ ਸ਼ਾਮ ਕਰੀਬ ਸਾਢੇ ਤਿੰਨ ਵਜੇ ਖੇਡਦੇ ਸਮੇਂ ਉਹ140 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਫ਼ਤਿਹਵੀਰ ਸਿੰਘ 110 ਫੁੱਟ ਉੱਤੇ ਫਸਿਆ ਹੋਇਆ ਜਿਸ ਦਾ ਕਾਰਣ ਪਾਈਪ ਦੀ ਚੌੜਾਈ 110 ਫੁੱਟ ਤੇ ਘੱਟ ਹੋਣਾ ਹੈ।

ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਭਰੋਸਾ ਦਵਾਇਆ ਹੈ ਕੇ ਫ਼ਤਿਹਵੀਰ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਭਰੋਸਾ ਦਿੰਦੀ ਹੈ ਕਿ ਫ਼ਤਿਹਵੀਰ ਦੇ ਬੋਰਵੈੱਲ ’ਚੋਂ ਨਿਕਲਣ ਤੋਂ ਬਾਅਦ, ਫ਼ਤਿਹਵੀਰ ਦੇ ਇਲਾਜ ਦਾ ਖਰਚ ਸਰਕਾਰ ਚੁੱਕੇਗੀ ।

Leave a Reply